05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮੈਲਬੌਰਨ ਵਿਖੇ ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ <br/>

Ad Position 21
No active advertisement
ਅਜੀਤ ਡੈਸਕ 23-09-2025
ਮੈਲਬੌਰਨ, 22 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਵਿਖੇ ਇਕ ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ ਹੋ ਗਈ | ਪ੍ਰਭਜੋਤ ਸਿੰਘ (27), ਜੋ ਤਿੰਨ ਸਾਲ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੀ, ਦੀ ਬੀਤੇ ਦਿਨ ਮੈਲਬੌਰਨ ਦੇ ਉੱਤਰੀ ਹਿੱਸੇ 'ਚ ਸਥਿਤ ਕਲੀਨਵੇ ਕੂਲਾਰੂ ਮਟੀਰੀਅਲ ਰਿਕਵਰੀ ਫੈਸੀਲਿਟੀ 'ਚ ਇਕ ਭਿਆਨਕ ਕੰਮਕਾਜੀ ਹਾਦਸੇ ਦਾ ਸ਼ਿਕਾਰ ਹੋ ਗਿਆ | ਰਿਪੋਰਟਾਂ ਅਨੁਸਾਰ, ਪ੍ਰਭਜੋਤ ਆਪਣਾ ਕੰਮ ਮੁਕਾਉਣ ਤੋਂ ਬਾਅਦ ਇਕ ਦਰਵਾਜ਼ਾ ਬੰਦ ਕਰ ਰਿਹਾ ਸੀ ਕਿ ਪਿੱਛੇ ਮੁੜਦੇ ਟਰੱਕ (ਲੋਡਰ) ਨੇ ਬਿਨਾਂ ਧਿਆਨ ਕੀਤੇ ਉਸਨੂੰ ਟੱਕਰ ਮਾਰ ਦਿੱਤੀ | ਇਸ ਦੌਰਾਨ ਉਹ ਟ੍ਰੇਲਰ ਤੇ ਲੋਡਰ ਦੇ ਵਿਚਕਾਰ ਫਸ ਗਿਆ ਤੇ ਮੌਕੇ 'ਤੇ ਹੀ ਝਟਕਿਆਂ ਕਾਰਨ ਉਸਦੀ ਮੌਤ ਹੋ ਗਈ | ਪ੍ਰਭਜੋਤ ਦਾ ਸਬੰਧ ਹਰਿਪੁਰਾ ਪਿੰਡ, ਸਿਰਸਾ (ਹਰਿਆਣਾ) ਨਾਲ ਸੀ | ਮਿ੍ਤਕ ਦੇ ਦੋਸਤਾਂ ਵਲੋਂ ਉਸਦੇ ਪਰਿਵਾਰ ਦੀ ਆਰਥਿਕ ਮਦਦ ਲਈ ਸਮਾਜਿਕ ਮੀਡੀਆ ਰਾਹੀਂ ਇਕ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਨੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਦੀ ਭਲਕੇ ਬੁਲਾਈ ਮੀਟਿੰਗ <br/> ਅਗਲੀ ਖ਼ਬਰ ਚਰਨਜੀਤ ਅਹੂਜਾ ਪੰਚ ਤੱਤਾਂ 'ਚ ਵਿਲੀਨ <br/>
Ad Position 24
No active advertisement