ਅੰਮਿ੍ਤਸਰ, 22 ਸਤੰਬਰ (ਰੇਸ਼ਮ ਸਿੰਘ)-ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਸਾਬਕਾ ਇੰਸਪੈਕਟਰ ਸੂਬਾ ਸਿੰਘ ਜਿਨ੍ਹਾਂ ਦੀ ਪਟਿਆਲਾ ਜੇਲ੍ਹ 'ਚ ਮੌਤ ਹੋ ਗਈ ਸੀ, ਦੇ ਹੱਕ 'ਚ ਨਿੱਤਰਦਿਆਂ ਕਿਹਾ ਕਿ ਐਸੋਸੀਏਸ਼ਨ ਮਾੜੇ ਦੌਰ 'ਚ ਪੁਲਿਸ ਵਿਭਾਗ ਦੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਦੇ ਨਾਲ ਹੈ ਤੇ ਇੰਸ: ਸੂਬਾ ਸਿੰਘ ਤੇ ਹੋਰ ਸਜ਼ਾ ਯਾਫਤਾ ਪੁਲਿਸ ਮੁਲਾਜ਼ਮ ਤਤਕਾਲੀ ਸਰਕਾਰਾਂ ਤੇ ਪੁਲਿਸ ਅਧਿਕਾਰੀਆਂ ਦੀਆਂ ਗਲਤੀਆਂ ਦੀ ਸਜ਼ਾ ਭੁਗਤ ਰਹੇ ਹਨ | ਐਸੋਸੀਏਸ਼ਨ ਦੇ ਸੂਬਾਈ ਜਨ: ਸਕੱਤਰ ਤੇ ਸੇਵਾ ਮੁਕਤ ਇੰਸਪੈਕਟਰ ਮਹਿੰਦਰ ਸਿੰਘ ਨੇ ਕਿਹਾ ਕਿ ਵਾਪਰੀ ਘਟਨਾ ਵਾਲੇ ਦਿਨ ਇੰਸ: ਸੂਬਾ ਸਿੰਘ ਜੋ ਚਾਦਰ ਤਾਣ ਕੇ ਸੁੱਤਾ ਪਿਆ ਸੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਜੋ ਕਿ ਸੁੱਤੇ ਪਏ ਵਿਅਕਤੀ 'ਤੇ ਹਮਲਾ ਕਰਨਾ ਠੀਕ ਨਹੀਂ ਹੈ | ਉਨ੍ਹਾਂ ਸੋਸ਼ਲ ਮੀਡੀਆ 'ਤੇ ਸੂਬਾ ਸਿੰਘ ਦੇ ਪਰਿਵਾਰ ਵਲੋਂ ਮਿ੍ਤਕ ਦੇਹ ਨੂੰ ਲੈਣ ਤੋਂ ਇਨਕਾਰ ਕੀਤੇ ਜਾਣ ਦੇ ਕੀਤੇ ਪ੍ਰਚਾਰ ਨੂੰ ੂ ਵੀ ਝੂਠ ਦਾ ਪੁਲੰਦਾ ਦੱਸਿਆ | ਮਹਿੰਦਰ ਸਿੰਘ ਨੇ ਇਸ ਦਾ ਠੀਕਰਾ ਪੁਲਿਸ ਅਧਿਕਾਰੀਆਂ ਤੇ ਸਰਕਾਰ ਸਿਰ ਭੰਨਦਿਆਂ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀ ਤੇ ਸੁੂਬਾ ਪ੍ਰਸ਼ਾਸਨ ਵੀ ਉਸ ਸਮੇਂ ਦੇ ਘਟਨਾਕ੍ਰਮ ਲਈ ਜ਼ਿੰਮੇਵਾਰ ਹਨ |