16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਵਿਧਾਇਕ ਪਠਾਣਮਾਜਰਾ ਦੀ ਆਡੀਓ ਨਾਲ ਹਲਕਾ ਸਨੌਰ ਦੀ ਸਿਆਸਤ ਗਰਮਾਈ ਮੈਂ ਜਲਦ ਆ ਰਿਹਾ ਹਾਂ ਵਾਪਸ-ਪਠਾਣਮਾਜਰਾ <br/>

Ad Position 21
No active advertisement
ਅਜੀਤ ਡੈਸਕ 27-09-2025
ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)-ਜਬਰ ਜਨਾਹ ਦੇ ਕੇਸ 'ਚ 2 ਸਤੰਬਰ ਤੋਂ ਫ਼ਰਾਰ ਚਲ ਰਹੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਡੀਓ ਨੇ ਉਨ੍ਹਾਂ ਦੇ ਹਲਕੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ | ਵਿਧਾਇਕ ਪਠਾਣਮਾਜਰਾ ਦੀ ਇਹ ਆਡੀਓ ਕੁਝ ਸਕਿੰਟਾਂ ਦੀ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਹੈ | ਇਹ ਆਡੀਓ ਸਨੌਰ ਹਲਕੇ ਦੀ ਸਿਆਸਤ ਨੂੰ ਕੋਈ ਹੋਰ ਰੂਪ ਦੇ ਸਕਣ ਸੰਬੰਧੀ ਸਿਆਸੀ ਮਾਹਿਰਾਂ ਵਲੋਂ ਦਸਿਆ ਜਾ ਰਿਹਾ ਹੈ | ਇਸ ਆਡੀਓ 'ਚ ਵਿਧਾਇਕ ਪਠਾਣਮਾਜਰਾ ਨੇ ਸਨੌਰ ਵਾਸੀਆਂ ਨੂੰ ਆਖਿਆ ਹੈ ਕਿ ਉਹ ਪੂਰੀ ਤਰ੍ਹਾਂ ਕਾਇਮ ਰਹਿਣ, ਮੈਂ ਜਲਦ ਵਾਪਸ ਆ ਰਿਹਾ ਹਾਂ | ਉਨ੍ਹਾਂ ਆਡੀਓ ਵਿਚ ਸਨੌਰ ਵਾਸੀਆਂ ਦਾ ਹਾਲਚਾਲ ਵੀ ਪੁੱਛਿਆ ਹੈ | ਉਨ੍ਹਾਂ ਰਿਕਾਰਡਿੰਗ ਵਿਚ ਆਖਿਆ ਕਿ ਚਿੰਤਾ ਨਾ ਕਰੋ, ਮੈਂ ਜਲਦ ਹੀ ਵਾਪਸ ਆ ਰਿਹਾ ਹਾਂ | ਇਸ ਲਈ ਸਾਰੇ ਆਪਣੇ-ਆਪਣੇ ਸਟੈਂਡ ਉੱਪਰ ਕਾਇਮ ਰਹੋ | ਪਠਾਣਮਾਜਰਾ ਨੇ ਕਿਹਾ ਕਿ ਡੋਲਿਓ ਨਾ ਮੈਂ ਨਾ ਕਦੇ ਖ਼ੁਦ ਡੋਲਿਆ ਹਾਂ ਤੇ ਨਾ ਕਦੇ ਕਿਸੇ ਨੂੰ ਡੋਲਣ ਦਿੰਦਾ ਹਾਂ | ਉਨ੍ਹਾਂ ਆਖਿਆ ਕਿ ਉਨ੍ਹਾਂ ਜ਼ਿੰਦਗੀ ਵਿਚ ਕਦੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਤੇ ਨਾ ਹੀ ਕਿਸੇ ਦਾ ਧੱਕਾ ਸਹਿਣ ਕੀਤਾ ਹੈ ਪਰ ਉਨ੍ਹਾਂ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ | ਦੂਜੇ ਪਾਸੇ, ਪਟਿਆਲਾ ਪੁਲਿਸ ਦਾ ਸਾਈਬਰ ਸੈੱਲ ਇਹ ਆਡੀਓ ਕਿਥੋਂ ਚੱਲੀ ਹੈ, ਬਾਰੇ ਘੋਖ ਕਰ ਰਿਹਾ ਹੈ | ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਵੀਡੀਓ ਕਿਥੋਂ ਆਈ ਹੈ ਅਤੇ ਪਹਿਲਾਂ ਕਿਥੇ ਵਾਇਰਲ ਹੋਈ ਸੀ | ਇਸ ਸੰਬੰਧੀ ਕੋਈ ਵੀ ਪੁਲਿਸ ਅਧਿਕਾਰੀ ਆਪਣੀ ਚੁੱਪੀ ਨਹੀਂ ਤੋੜ ਰਿਹਾ | ਵਿਧਾਇਕ ਪਠਾਣਮਾਜਰਾ ਦੀ ਸਰਕਾਰੀ ਰਿਹਾਇਸ਼ 'ਚ ਨਜ਼ਰਬੰਦ ਕੀਤੀ ਉਸ ਦੀ ਪਤਨੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਪਟਿਆਲਾ ਪੁਲਿਸ ਉਸ ਨੂੰ ਲੁਧਿਆਣਾ 'ਚ ਇਲਾਜ ਲਈ ਭਰਤੀ ਨਹੀਂ ਕਰਵਾ ਰਹੀ | ਉਨ੍ਹਾਂ ਕਿਹਾ ਕਿ ਪੁਲਿਸ ਉਸ 'ਤੇ ਇੰਨਾ ਤਸ਼ੱਦਦ ਕਿਉਂ ਕਰ ਰਹੀ ਹੈ, ਉਸ ਦਾ ਕੀ ਕਸੂਰ ਹੈ? ਉਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਹਸਪਤਾਲ 'ਚ ਦਾਖ਼ਲ ਨਹੀਂ ਕਰਵਾਇਆ ਗਿਆ ਤਾਂ ਉਹ ਆਪਣੀ ਵੀਡੀਓ ਬਣਾ ਕੇ ਮੀਡੀਆ ਅੱਗੇ ਆਪਣਾ ਪੱਖ ਰੱਖੇਗੀ | ਇਸ ਸੰਬੰਧੀ ਡੀ.ਐਸ.ਪੀ. ਸ਼ਹਿਰੀ ਸਤਨਾਮ ਸਿੰਘ ਸੰਘਾ ਨੇ ਦਸਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ | ਵਿਧਾਇਕ ਦੀ ਪਤਨੀ ਪਿਛਲੇ ਦਿਨੀਂ ਲੁਧਿਆਣਾ ਤੋਂ ਦਵਾਈ ਵੀ ਲੈ ਕੇ ਆਏ ਹਨ ਤੇ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਤੋਂ ਵੀ ਦਵਾਈ ਲੈ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਵਨ ਗਰੁੱਪ ਨੇ ਮੁਹਾਲੀ ਦੇ ਵਨ ਸਿਟੀ ਹੈਮਲੇਟ ਵਿਖੇ ਰਿਹਾਇਸ਼ੀ ਪ੍ਰੋਜੈਕਟ 'ਦਿ ਕਲੇਰਮਾਂਟ' ਕੀਤਾ ਲਾਂਚ ਅਗਲੀ ਖ਼ਬਰ 8ਵੀ ਤੋਂ 12ਵੀਂ ਸ਼ੇ੍ਰਣੀ 'ਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਮਿਤੀਆਂ 'ਚ ਵਾਧਾ <br/>
Ad Position 24