16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪਹਿਲੇ ਦਿਨ ਵੱਖ-ਵੱਖ ਕੰਪਨੀਆਂ ਵਲੋਂ ਖੇਤੀਬਾੜੀ ਉਤਪਾਦਾਂ ਦੀ ਨੁਮਾਇਸ਼

Ad Position 21
No active advertisement
ਅਜੀਤ ਡੈਸਕ 27-09-2025
ਲੁਧਿਆਣਾ, 26 ਸਤੰਬਰ (ਅਜੀਤ ਬਿਊਰੋ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਿਸਾਨ ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਕੰਪਨੀਆਂ ਵਲੋਂ ਖੇਤੀਬਾੜੀ ਉਤਪਾਦ ਪ੍ਰਦਰਸ਼ਿਤ ਕੀਤੇ ਗਏ, ਜਿਸ ਵਿਚ ਕਿਸਾਨਾਂ ਵਲੋਂ ਵੱਖ-ਵੱਖ ਖੇਤੀਬਾੜੀ ਨਾਲ ਸੰਬੰਧਿਤ ਉਤਪਾਦਾਂ ਦੀ ਤਕਨੀਕ ਅਤੇ ਹੋਰ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ | ਇਸ ਦੌਰਾਨ ਵੱਖ-ਵੱਖ ਖੇਤੀਬਾੜੀ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਆਪਣੇ ਉਤਪਾਦਾਂ ਉਪਰ ਕਈ ਤਰ੍ਹਾਂ ਦੀਆਂ ਲਭਾਊ ਯੋਜਨਾਵਾਂ ਅਤੇ ਭਾਰੀ ਛੋਟ ਵੀ ਦਿੱਤੀ ਗਈ | ਇਸ ਦੌਰਾਨ ਕਿਸਾਨਾਂ ਵਲੋਂ ਬਰਾੜ ਐਗਰੀਕਲਚਰ ਫਾਰਮ ਲੁਧਿਆਣਾ ਵਿਖੇ ਕਿਸਾਨਾਂ ਨੇ ਕਣਕ ਸਮੇਤ ਵੱਖ-ਵੱਖ ਬੀਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ | ਉਥੇ ਹੀ ਨਾਮੀ ਟਰੈਕਟਰ ਕੰਪਨੀਆਂ ਸੋਨਾਲੀਕਾ ਤੇ ਮਹਿੰਦਰਾ ਸਵਰਾਜ ਵਲੋਂ ਨਵੇਂ ਟਰੈਕਟਰ ਲਾਂਚ ਕੀਤੇ ਗਏ | ਬਲੈਕ ਸਟੇਲੀਅਨ, ਨਿਊ ਸਵੈਨ, ਮੈਰੂਯਾਮਾ ਐਮ.ਐਫ਼.ਜੀ. ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ, ਬੀ.ਸੀ.ਐਸ. ਤੇ ਨਟਰਾਜ ਵਲੋਂ ਵੀ ਆਪਣੇ ਉਤਪਾਦ ਪ੍ਰਦਰਸ਼ਿਤ ਕੀਤੇ ਗਏ | ਭੱਠਲ ਬੀਜ ਸਟੋਰ 'ਤੇ ਕਣਕ ਦੀ ਨਵੀਂ ਕਿਸਮ ਪੀ.ਬੀ.ਡਬਲਯੂ. 826 ਸਮੇਤ ਹੋਰਨਾਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਲੋਕ ਜਨ ਸ਼ਕਤੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਅਗਲੀ ਖ਼ਬਰ ਵਨ ਗਰੁੱਪ ਨੇ ਮੁਹਾਲੀ ਦੇ ਵਨ ਸਿਟੀ ਹੈਮਲੇਟ ਵਿਖੇ ਰਿਹਾਇਸ਼ੀ ਪ੍ਰੋਜੈਕਟ 'ਦਿ ਕਲੇਰਮਾਂਟ' ਕੀਤਾ ਲਾਂਚ
Ad Position 24