23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮਾਸਕੋ ਵਿਚ ਫਸਿਆ ਮੋਗਾ ਜ਼ਿਲ੍ਹੇ ਦਾ 25 ਸਾਲਾ ਨੌਜਵਾਨ • ਸਟੱਡੀ ਵੀਜ਼ੇ ਦਾ ਝਾਂਸਾ ਦੇ ਕੇ ਉਤਾਰਿਆ ਜੰਗ ਦੇ ਮੈਦਾਨ ਵਿਚ • ਜ਼ਖ਼ਮੀ ਨੌਜਵਾਨ ਨੇ ਕੀਤੀ ਭਾਰਤ ਸਰਕਾਰ ਤੋਂ ਵਤਨ ਵਾਪਸੀ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 28-09-2025
ਮੋਗਾ, 27 ਸਤੰਬਰ (ਗੁਰਤੇਜ ਸਿੰਘ ਬੱਬੀ)-ਬੇਰੁਜ਼ਗਾਰੀ ਦੀ ਮਾਰ ਝੱਲਦੇ ਹੋਏ ਪੰਜਾਬ ਦੇ ਲੱਖਾਂ ਨੌਜਵਾਨ ਅੱਜ ਦੇਸ਼ ਤੋਂ ਪ੍ਰਵਾਸ ਕਰਕੇ ਬਾਹਰਲੇ ਦੇਸ਼ਾਂ ਨੂੰ ਰੁਖ ਕਰ ਗਏ ਹਨ ਪਰ ਕਈ ਵਾਰ ਉਨ੍ਹਾਂ ਨੂੰ ਇਹ ਪਰਵਾਸ ਏਨਾ ਮਹਿੰਗਾ ਪੈਂਦਾ ਹੈ ਕਿ ਉਹ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲੜਨ ਲਈ ਮਜ਼ਬੂਰ ਹੋ ਜਾਂਦੇ ਹਨ | ਅਜਿਹੀ ਹੀ ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਚੱਕ ਕੰਨੀਆਂ ਦੀ ਹੈ ਜਿੱਥੋਂ ਦਾ 25 ਸਾਲਾ ਨੌਜਵਾਨ ਬੂਟਾ ਸਿੰਘ ਪੁੱਤਰ ਰਾਮ ਸਿੰਘ ਜੋ ਕਿ ਇਕ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਮਾਸਕੋ ਗਿਆ ਸੀ ਤੇ ਉਸ ਨਾਲ 14 ਹੋਰ ਨੌਜਵਾਨ ਵੀ ਗਏ ਸਨ ਜੋ ਪੰਜਾਬ, ਹਰਿਆਣਾ ਤੇ ਰਾਜਸਥਾਨ ਨਾਲ ਸਬੰਧ ਰੱਖਦੇ ਹਨ | ਉਕਤ ਨੌਜਵਾਨ ਨੇ ਆਪਣੇ ਪਰਿਵਾਰ ਮਾਤਾ ਕਰਮਜੀਤ ਕੌਰ ਤੇ ਭੈਣ ਨੂੰ ਵੀਡੀਓ ਕਾਲ ਕਰਕੇ ਦੱਸਿਆ ਕਿ ਉਸ ਨੂੰ ਤੇ ਉਸ ਦੇ ਨਾਲ ਦੂਸਰੇ ਨੌਜਵਾਨਾਂ ਨੂੰ ਥੋੜ੍ਹੀ ਜਿਹੀ ਸਿਖਲਾਈ ਦੇਣ ਤੋਂ ਬਾਅਦ ਰੂਸ ਦੀ ਯੂਕਰੇਨ ਨਾਲ ਲੱਗੀ ਜੰਗ ਵਿਚ ਧੱਕ ਦਿੱਤਾ | ਉਸ ਨੇ ਇਹ ਵੀ ਦੱਸਿਆ ਕਿ ਉਸਦੇ ਦੂਸਰੇ ਕਈ ਸਾਥੀ ਜੰਗ ਵਿਚ ਮਾਰੇ ਜਾ ਚੁੱਕੇ ਹਨ ਤੇ ਉਹ ਇਸ ਜੰਗ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਨੇ 6 ਕਿੱਲੋਮੀਟਰ ਭੱਜ ਕੇ ਆਪਣੀ ਜਾਨ ਬਚਾਈ | ਹੁਣ ਉਹ ਰੂਸ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹੈ | ਨੌਜਵਾਨ ਨੇ ਵੀਡੀਓ ਕਾਲ ਰਾਹੀਂ ਭਾਵੁਕ ਹੋ ਕੇ ਮਾਪਿਆਂ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਭਾਰਤ ਸਰਕਾਰ ਨੂੰ ਵਤਨ ਵਾਪਸੀ ਕਰਵਾਉਣ ਦੀ ਅਪੀਲ ਵੀ ਕੀਤੀ ਹੈ | ਵੇਖਣਾ ਇਹ ਹੋਵੇਗਾ ਕਿ ਭਾਰਤ ਸਰਕਾਰ ਇਸ ਮਾਮਲੇ ਨੂੰ ਕਿਸ ਢੰਗ ਨਾਲ ਲੈਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਤੇ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਹੜ੍ਹ ਪ੍ਰਭਾਵਿਤ... ਅਗਲੀ ਖ਼ਬਰ ਪੁੱਤਰ ਜਗਜੀਵਨ ਸਿੰਘ ਦੀ ਮੌਤ 'ਤੇ ਮਾਂ ਨਿਰਮਲ ਕੌਰ ਵਲੋਂ ਇਨਸਾਫ਼ ਦੀ ਮੰਗ
Ad Position 24