29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬਾਬਾ ਫ਼ਰੀਦ ਯੂਨੀਵਰਸਿਟੀ ਅਧੀਨ 43 ਐਮ. ਡੀ. ਤੇ ਐਮ.ਐਸ. ਦੀਆਂ ਸੀਟਾਂ 'ਚ ਹੋਇਆ ਵਾਧਾ

Ad Position 21
No active advertisement
ਅਜੀਤ ਡੈਸਕ 19-10-2025

ਫ਼ਰੀਦਕੋਟ 'ਚ 20, ਅੰਮਿ੍ਤਸਰ 'ਚ 15 ਤੇ ਪਟਿਆਲਾ 'ਚ 8 ਸੀਟਾਂ
ਫ਼ਰੀਦਕੋਟ, 18 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮੈਡੀਕਲ ਕੌਂਸਲ ਆਫ਼ ਇੰਡੀਆ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਅਧੀਨ ਆਉਂਦੇ ਰਾਜ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ ਪੋਸਟ ਗਰੈਜੂਏਟ ਕੋਰਸਾਂ ਐਮ.ਡੀ. ਤੇ ਐਮ.ਐਸ. ਦੀਆਂ 43 ਸੀਟਾਂ ਵਿਚ ਵਾਧਾ ਕੀਤਾ ਗਿਆ ਹੈ, ਜਿਸ ਦਾ ਸਾਲ 2025 ਤੇ 26 ਵਿਚ ਪੋਸਟ ਗਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ | ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਦੱਸਿਆ ਕਿ ਮੈਡੀਕਲ ਕੌਂਸਲ ਆਫ਼ ਇੰਡੀਆ ਨੇ ਇਸ ਵਰੇ੍ਹ ਪੋਸਟ ਗਰੈਜੂਏਟ ਦੀਆਂ 43 ਸੀਟਾਂ ਵਧਾਈਆਂ ਹਨ, ਜਿਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਲਈ 20, ਸਰਕਾਰੀ ਮੈਡੀਕਲ ਕਾਲਜ ਸ੍ਰੀ ਅੰਮਿ੍ਤਸਰ ਸਾਹਿਬ ਲਈ 15 ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਲਈ 8 ਸੀਟਾਂ ਸ਼ਾਮਿਲ ਹਨ | ਫ਼ਰੀਦਕੋਟ ਵਿਖੇ ਵਧਾਈਆਂ ਸੀਟਾਂ ਦਾ ਵਿਸਥਾਰ ਨਾਲ ਜ਼ਿਕਰ ਕਰਦਿਆਂ ਵਾਈਸ ਚਾਂਸਲਰ ਨੇ ਦੱਸਿਆ ਕਿ ਵਾਧੇ ਵਾਲੀਆਂ ਸੀਟਾਂ ਵਿਚ ਜਨਰਲ ਮੈਡੀਸ਼ਨ 4, ਆਰਥੋਪੀਡਿਕਸ 2, ਫ਼ੋਰੈਂਸਿਕ ਮੈਡੀਸ਼ਨ 4 ਅਤੇ ਡਰਾਮਟੋਲੋਜੀ 2 ਸ਼ਾਮਿਲ ਹਨ | ਇਸ ਤੋਂ ਇਲਾਵਾ ਨਵੇ ਪੋਸਟ ਗਰੈਜੂਏਟ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ 'ਚ ਫ਼ੈਮਿਲੀ ਮੈਡੀਸ਼ਨ 2, ਐਮਰਜੈਂਸੀ ਮੈਡੀਸ਼ਨ 2 ਅਤੇ ਰੇਡੀਓਡਾਇਗਨੋਸਿਸ 4 ਸੀਟਾਂ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 2024-25 ਵਿਚ ਗਾਇਨੋਕੋਲੋਜੀ ਐਂਡ ਓਬਸਟੈਟਿ੍ਕਸ 'ਚ 2 ਸੀਟਾਂ ਅਤੇ ਇਮਿਓਨੋਹੈਮੋਟੋਲੋਜੀ ਐਂਡ ਬਲੱਡ ਟਰਾਂਸਫ਼ਿਊਜ਼ਨ 'ਚ 2 ਸੀਟਾਂ ਵਧਾਈਆਂ ਗਈਆਂ ਸਨ | ਡਾ. ਸੂਦ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਮੈਡੀਕਲ ਕੌਂਸਲ ਆਫ਼ ਇੰਡੀਆ ਨੇ ਪਹਿਲਾਂ ਹੀ 150 ਤੋਂ 250 ਸੀਟਾਂ ਐਮ.ਬੀ.ਬੀ.ਐਸ. ਦੀਆਂ ਇਸ ਵਰੇ੍ਹ ਕਰ ਦਿੱਤੀਆਂ ਸਨ |

Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ 'ਚ ਦੀਵਾਲੀ ਤੋਂ ਅਗਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਉਦੈਪੁਰ ਤੋਂ ਅਗਲੇ ਪੜਾਅ ਜੋਧਪੁਰ ਲਈ ਰਵਾਨਾ <br/>
Ad Position 24