ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਿੰਧ 'ਚ ਸੁਣਨ ਤੇ ਬੋਲਣ ਤੋਂ ਅਸਮਰੱਥ ਹਿੰਦੂ ਨਾਬਾਲਗ ਦਾ ਕਰਵਾਇਆ ਜਬਰੀ ਧਰਮ ਪਰਿਵਰਤਨ ਤੇ ਨਿਕਾਹ <br/>

Ad Position 21
No active advertisement
ਅਜੀਤ ਡੈਸਕ 20-10-2025

ਅੰਮਿ੍ਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ 'ਚ ਸੁਣਨ ਤੇ ਬੋਲਣ ਤੋਂ ਅਸਮਰਥ ਹਿੰਦੂ ਨਾਬਾਲਗ ਹਿਮਾਨ ਕੋਲਹੀ ਨੂੰ ਅਗਵਾ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਉਸ ਦਾ ਨਿਕਾਹ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਦਰਾਵੜ ਇਤਿਹਾਦ ਪਾਕਿਸਤਾਨ ਸੰਗਠਨ ਦੇ ਮੁਖੀ ਸ਼ਿਵਾ ਕਾਚੀ ਨੇ ਦੱਸਿਆ ਕਿ ਉਕਤ 15 ਸਾਲਾ ਹਿੰਦੂ ਲੜਕੀ ਲਗਭਗ 9 ਦਿਨਾਂ ਤੋਂ ਲਾਪਤਾ ਸੀ ਅਤੇ ਉਸ ਦੇ ਮਾਪਿਆਂ ਵਲੋਂ ਉਥੋਂ ਦੇ ਸਥਾਨਕ ਪੁਲਿਸ ਥਾਣੇ 'ਚ ਅਗਵਾ ਦੀ ਸ਼ਿਕਾਇਤ ਦਰਜ ਕਰਵਾਉਣ ਉਪਰੰਤ ਅੱਜ ਹਿਮਾਨ ਆਪਣੇ ਕਥਿਤ ਪਤੀ ਗ਼ੁਲਾਮ ਹੁਸੈਨ ਉਰਫ਼ ਅਬੂ ਲੋਂਜੋ ਨਾਲ ਬਦੀਨ ਪ੍ਰੈੱਸ ਕਲੱਬ 'ਚ ਮੀਡੀਆ ਦੇ ਸਾਹਮਣੇ ਪੇਸ਼ ਹੋਈ | ਉਸ ਨੇ ਪੱਤਰਕਾਰਾਂ ਨੂੰ ਇਸਲਾਮ ਧਰਮ ਪਰਿਵਰਤਨ ਅਤੇ ਨਿਕਾਹ ਦਾ ਸਰਟੀਫਿਕੇਟ ਵੀ ਵਿਖਾਇਆ | ਸੂਬਾ ਸਿੰਧ ਦੇ ਬਦੀਨ ਜ਼ਿਲ੍ਹੇ ਦੇ ਕੋਰੋਹਾ ਕਸਬੇ ਦੀ ਰਹਿਣ ਵਾਲੀ ਨਾਬਾਲਗ ਦੇ ਪਿਤਾ ਹੀਰੋ ਕੋਲਹੀ ਨੇ ਸਵਾਲ ਕੀਤਾ ਕਿ ਉਸ ਦੀ ਧੀ ਇਕ ਅਜਿਹੇ ਆਦਮੀ ਨਾਲ ਵਿਆਹ ਕਰਨ ਲਈ ਕਿਵੇਂ ਸਹਿਮਤ ਹੋ ਸਕਦੀ ਹੈ, ਜੋ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਅਪਰਾਧਾਂ 'ਚ ਸ਼ਾਮਿਲ ਅਤੇ 7 ਧੀਆਂ ਦਾ ਪਿਤਾ ਹੈ | ਸ਼ਿਵਾ ਕਾਚੀ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੁਤੰਤਰ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜਿਸ ਕੁੜੀ ਨੇ ਬੋਲੀ ਹੋਣ ਕਰਕੇ ਕਦੇ ਅਜ਼ਾਨ ਨਹੀਂ ਸੁਣੀ ਅਤੇ ਨਾ ਕਦੇ ਕਲਮਾ ਪੜਿ੍ਹਆ, ਉਹ ਇਸਲਾਮ ਕਿਵੇਂ ਅਪਣਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਦੀਵਾਲੀ ਮੌਕੇ ਮੰਦਰਾਂ ਦੇ ਆਲੇ-ਦੁਆਲੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ <br/> ਅਗਲੀ ਖ਼ਬਰ ਡਾ. ਸਾਹਨੀ ਨੇ ਰਾਵੀ ਦਰਿਆ ਦੇ ਬੰਨ੍ਹ 'ਤੇ ਰੇਤਾ ਹਟਾਉਣ ਦੇ ਕਾਰਜਾਂ ਦਾ ਲਿਆ ਜਾਇਜ਼ਾ <br/>
Ad Position 24
No active advertisement