06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪ੍ਰਧਾਨ ਮੰਤਰੀ ਨੂੰ 'ਅਪਮਾਨ ਮੰਤਰਾਲਾ' ਬਣਾਉਣਾ ਚਾਹੀਦਾ ਹੈ-ਪਿ੍ਅੰਕਾ ਗਾਂਧੀ <br/>

Ad Position 21
No active advertisement
ਅਜੀਤ ਡੈਸਕ 04-11-2025

ਸਹਰਸਾ (ਬਿਹਾਰ), 3 ਨਵੰਬਰ (ਏਜੰਸੀ)-ਕਾਂਗਰਸ ਦੀ ਨੇਤਾ ਪਿ੍ਅੰਕਾ ਗਾਂਧੀ ਨੇ ਸਹਰਸਾ ਜ਼ਿਲ੍ਹੇ ਦੇ ਸੋਨਬਰਸਾ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਹ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ 'ਤੇ ਦੇਸ਼ ਅਤੇ ਬਿਹਾਰ ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹਨ ਅਤੇ ਉਨ੍ਹਾਂ ਨੂੰ ਇਕ ਨਵਾਂ ਮੰਤਰਾਲਾ 'ਅਪਮਾਨ ਮੰਤਰਾਲਾ' ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗੈਰ-ਜ਼ਰੂਰੀ ਮੁੱਦਿਆਂ 'ਤੇ ਬੋਲਦੇ ਹਨ ਪਰ ਬਿਹਾਰ 'ਚ ਐਨ.ਡੀ.ਏ ਸਰਕਾਰ ਦੇ ਭਿ੍ਸ਼ਟਾਚਾਰ ਜਾਂ ਕੁਸ਼ਾਸਨ 'ਤੇ ਇਕ ਸ਼ਬਦ ਨਹੀਂ ਬੋਲਦੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਹਿਲਾਂ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਐਨ.ਡੀ.ਏ. ਨੇ ਪਿਛਲੇ 20 ਸਾਲਾਂ 'ਚ ਬਿਹਾਰ ਲਈ ਕੀ ਕੀਤਾ ਹੈ | ਸੂਬੇ 'ਚ ਬੇਰੁਜ਼ਗਾਰੀ ਵਧ ਰਹੀ ਹੈ ਅਤੇ ਨੌਜਵਾਨ ਬਿਹਾਰ ਛੱਡਣ ਲਈ ਮਜਬੂਰ ਹਨ, ਕਿਉਂਕਿ ਇਥੇ ਨੌਕਰੀਆਂ ਨਹੀਂ ਹਨ | ਰੁਜ਼ਗਾਰ ਪੈਦਾ ਕਰਨ ਵਾਲੇ ਸਾਰੇ ਵੱਡੇ ਪੀ.ਐਸ.ਯੂ. ਕਾਰਪੋਰੇਟਾਂ ਨੂੰ ਸੌਂਪ ਦਿੱਤੇ ਹਨ, ਜੋ ਭਾਜਪਾ ਦੇ ਮਿੱਤਰ ਹਨ | ਪਿ੍ਅੰਕਾ ਨੇ ਦੋਸ਼ ਲਗਾਇਆ ਕਿ ਬਿਹਾਰ ਸਰਕਾਰ ਨਿਤਿਸ਼ ਕੁਮਾਰ ਨਹੀਂ ਚਲਾਉਂਦੇ, ਬਲਕਿ ਦਿੱਲੀ ਤੋਂ 'ਰਿਮੋਟ ਕੰਟਰੋਲ' ਨਾਲ ਚਲਾਈ ਜਾ ਰਹੀ ਹੈ |
ਪਿ੍ਅੰਕਾ ਗਾਂਧੀ ਵਲੋਂ ਰੋਡ ਸ਼ੋਅ
ਇਸੇ ਦੌਰਾਨ ਪਿ੍ਅੰਕਾ ਗਾਂਧੀ ਵਲੋਂ ਸਮਸਤੀਪੁਰ ਜ਼ਿਲ੍ਹੇ ਦੇ ਰੋਸਰਾ ਸ਼ਹਿਰ 'ਚ ਪਾਰਟੀ ਉਮੀਦਵਾਰ ਦੇ ਹੱਕ 'ਚ ਰੋਡ ਸ਼ੋਅ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਸਮਰਥਕਾਂ ਨੇ 'ਪਿ੍ਅੰਕਾ ਲਿਆਓ, ਦੇਸ਼ ਬਚਾਓ' ਅਤੇ 'ਕਾਂਗਰਸ ਜ਼ਿੰਦਾਬਾਦ' ਦੇ ਨਾਅਰੇ ਲਗਾਏ | ਕਰੀਬ ਇਕ ਘੰਟੇ ਤੱਕ ਚੱਲੇ ਰੋਡ ਸ਼ੋਅ 'ਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ ਔਰਤਾਂ ਨੂੰ ਦੇਖ ਕੇ ਪਿ੍ਅੰਕਾ ਗਾਂਧੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨਾਲ ਮਿਲ ਕੇ ਨਾਅਰੇ ਵੀ ਲਗਾਏ |

Ad Position 22
No active advertisement
ਪਿਛਲੀ ਖ਼ਬਰ ਤੇਲੰਗਾਨਾ 'ਚ ਸੜਕ ਹਾਦਸੇ ਦੌਰਾਨ 19 ਮÏਤਾਂ <br/> ਅਗਲੀ ਖ਼ਬਰ ਰਾਹੁਲ, ਤੇਜਸਵੀ ਅਤੇ ਅਖਿਲੇਸ਼ ਮਹਾਗਠਬੰਧਨ ਦੇ ਤਿੰਨ ਬਾਂਦਰ-ਯੋਗੀ <br/>
Ad Position 24
No active advertisement