ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਹਲਫ਼ਨਾਮਾ ਵਾਪਸ ਲੈਣ ਵਾਲੇ ਨੋਟੀਫ਼ਿਕੇਸ਼ਨ 'ਤੇ ਦਸਤਖ਼ਤ ਨਾ ਕਰਨ ਵਾਲੇ ਰਜਿਸਟਰਾਰ ਦੇ ਦਫ਼ਤਰ ਅੱਗੇ ਧਰਨਾ <br/>

Ad Position 21
No active advertisement
ਅਜੀਤ ਡੈਸਕ 05-11-2025

ਚੰਡੀਗੜ੍ਹ, 4 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਨਵੇਂ ਵਿਦਿਆਰਥੀਆਂ ਤੋਂ ਲੈਣ ਵਾਲੇ ਹਲਫ਼ਨਾਮਾ, ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਫ਼ੈਸਲੇ ਖ਼ਿਲਾਫ਼ ਸਮੂਹਿਕ ਤੌਰ 'ਤੇ ਇਕੱਠੇ ਹੋ ਕਿ ਐਡਮਿਨ ਬਲਾਕ ਜੋ ਯੂਨੀਵਰਸਿਟੀ ਸਕਿਉਰਿਟੀ ਨੇ ਬੰਦ ਕੀਤਾ ਸੀ ਦੇ ਮੇਨ ਗੇਟ ਨੂੰ ਤੋੜ ਰਜਿਸਟਰਾਰ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ | ਧਰਨੇ ਨੂੰ ਸੰਬੋਧਨ ਕਰਦੇ ਹੋਏ ਵਿਦਿਆਰਥੀ ਕੌਂਸਲ ਦੇ ਉਪ ਪ੍ਰਧਾਨ ਅਸਮੀਤ ਸਿੰਘ, ਸੰਯੁਕਤ ਸਕੱਤਰ ਮੋਹਿਤ ਮਡੇਰਨਾ, ਹਲਫ਼ਨਾਮਾ ਵਿਰੋਧੀ ਮੋਰਚੇ ਦੀ ਕਨਵੀਨਰ ਮਨਪ੍ਰੀਤ ਕੌਰ, ਰਮਨਦੀਪ ਸਿੰਘ ਆਦਿ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੱਲ੍ਹ ਹਲਫ਼ਨਾਮਾ ਵਾਪਸ ਲੈਣ ਦਾ ਭਰੋਸਾ ਦਿੱਤਾ ਸੀ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਇਸ ਦਾ ਐਲਾਨ ਵੀ ਕਰ ਦਿੱਤਾ ਪਰ ਅਚਾਨਕ ਰਜਿਸਟਰਾਰ ਨੇ ਦਸਤਖ਼ਤ ਕਰਨ ਤੋਂ ਮਨ੍ਹਾਂ ਕਰ ਦਿੱਤਾ | ਜਿਸ ਦਾ ਜਵਾਬ ਪੁੱਛਣ ਲਈ ਰਜਿਸਟਰਾਰ ਦਫ਼ਤਰ ਆਏ ਪਰ ਰਜਿਸਟਰਾਰ ਦਫ਼ਤਰ ਖ਼ਾਲੀ ਮਿਲਿਆ | ਜਿਸ ਕਾਰਨ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ | ਜਿਨ੍ਹਾਂ ਦਾ ਸਾਥ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਜਨਰਲ ਸਕੱਤਰ ਅਭਿਸ਼ੇਕ ਡਾਗਰ ਦੁਆਰਾ ਦਿੱਤਾ ਗਿਆ | ਜਿਨ੍ਹਾਂ ਦੀ ਭੁੱਖ ਹੜਤਾਲ ਦਾ ਅੱਜ 7ਵਾਂ ਦਿਨ ਹੋ ਗਿਆ ਹੈ | ਇਸ ਤੋਂ ਪਹਿਲਾ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਦੂਸਰੇ ਦਿਨ ਵੀ ਕਾਫ਼ੀ ਧੱਕਾ-ਮੁੱਕੀ ਦੇਖੀ ਗਈ | ਵਿਦਿਆਰਥੀਆਂ ਨੇ 'ਪੰਜਾਬ ਯੂਨੀਵਰਸਿਟੀ ਬਚਾਓ' ਮੋਰਚਾ ਤਿਆਰ ਸ਼ੁਰੂ ਕਰ ਦਿੱਤੀ | ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਫ਼ੈਸਲੇ ਬਾਰੇ ਬੋਲਦੇ ਹੋਏ ਇਨ੍ਹਾਂ ਕਿਹਾ ਕਿ ਇਹ ਇਕ ਲੰਬੀ ਲੜਾਈ ਹੋਵੇਗੀ | ਕੇਂਦਰ ਸਰਕਾਰ ਨੇ 59 ਸਾਲ ਪੁਰਾਣੀ ਪੰਜਾਬ ਯੂਨੀਵਰਸਿਟੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਕੇ ਆਪਣਾ ਰੂਪ ਉਜਾਗਰ ਕੀਤਾ ਹੈ | ਸਰਕਾਰ ਨੇ ਨੋਟੀਫ਼ਿਕੇਸ਼ਨ ਰਾਹੀਂ ਮੈਂਬਰਾਂ ਦੀ ਗਿਣਤੀ 90 ਤੋਂ ਘਟਾ ਕੇ 31 ਕਰ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਚੰਨੀ ਨੇ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀ ਦਾ ਹਾਲ-ਚਾਲ ਜਾਣਿਆ ਅਗਲੀ ਖ਼ਬਰ ਪੰਜਾਬ ਦੇ ਰਾਜਪਾਲ ਵਲੋਂ ਪ੍ਰਕਾਸ਼ ਪੁਰਬ ਦੀ ਵਧਾਈ
Ad Position 24
No active advertisement