22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅਫ਼ਗਾਨਿਸਤਾਨ 'ਤੇ ਡਰੋਨ ਹਮਲੇ ਕਰਨ ਦੇ ਦੋਸ਼ ਬੇਬੁਨਿਆਦ-ਚੌਧਰੀ <br/>

Ad Position 21
No active advertisement
ਅਜੀਤ ਡੈਸਕ 05-11-2025

ਕਿਹਾ, ਤਾਲਿਬਾਨ 'ਤੇ ਹਮਲੇ ਕਰਨ ਲਈ ਪਾਕਿ-ਅਮਰੀਕਾ 'ਚ ਨਹੀਂ ਹੋਇਆ ਕੋਈ ਸਮਝੌਤਾ
ਅੰਮਿ੍ਤਸਰ, 4 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅਫ਼ਗਾਨ ਤਾਲਿਬਾਨ ਦੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਹੈ ਕਿ ਅਮਰੀਕੀ ਡਰੋਨ ਉਸ ਦੇ ਖੇਤਰ ਤੋਂ ਅਫ਼ਗਾਨਿਸਤਾਨ 'ਚ ਹਮਲੇ ਕਰ ਰਹੇ ਹਨ | ਪਾਕਿਸਤਾਨੀ ਫ਼ੌਜ ਦੇ ਬੁਲਾਰੇ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਅਫ਼ਗਾਨ ਤਾਲਿਬਾਨ ਦੇ ਉਕਤ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਸਪਸ਼ਟ ਤੌਰ 'ਤੇ ਕਿਹਾ ਕਿ ਅਮਰੀਕਾ ਅਤੇ ਪਾਕਿ ਵਿਚਕਾਰ ਕੋਈ ਸਮਝੌਤਾ ਨਹੀਂ ਹੈ ਜੋ ਅਮਰੀਕੀ ਫ਼ੌਜ ਨੂੰ ਅਫ਼ਗਾਨਿਸਤਾਨ 'ਚ ਹਮਲੇ ਕਰਨ ਦੀ ਇਜਾਜ਼ਤ ਦਿੰਦਾ ਹੈ | ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿ ਅਤੇ ਅਫ਼ਗਾਨਿਸਤਾਨ ਵਿਚਕਾਰ ਗੱਲਬਾਤ ਸਰਹੱਦ ਪਾਰ ਹਮਲਿਆਂ, ਅੱਤਵਾਦ ਵਿਰੋਧੀ ਕਾਰਵਾਈਆਂ, ਅੱਤਵਾਦੀ ਫੰਡਿੰਗ ਅਤੇ ਅੱਤਵਾਦੀ ਟਿਕਾਣਿਆਂ ਬਾਰੇ ਚਰਚਾ ਚੱਲ ਰਹੀ ਹੈ | ਚੌਧਰੀ ਨੇ ਕਿਹਾ ਕਿ ਪਾਕਿ ਦੀ ਸਥਿਤੀ ਸਪਸ਼ਟ ਹੈ | ਅੱਤਵਾਦ ਦਾ ਮੁਕਾਬਲਾ ਕਰਨਾ ਸਾਡੀ ਤਰਜੀਹ ਹੈ ਅਤੇ ਅਸੀਂ ਕਿਸੇ ਵੀ ਝੂਠੇ ਦਾਅਵਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ |

Ad Position 22
No active advertisement
ਪਿਛਲੀ ਖ਼ਬਰ ਵਰਲਡ ਕੈਂਸਰ ਕੇਅਰ ਵਲੋਂ ਫਗਵਾੜਾ ਆਰੀਆ ਹਾਈ ਸਕੂਲ 'ਚ ਮੁਫ਼ਤ ਮੈਡੀਕਲ ਕੈਂਪ ਅੱਜ <br/> ਅਗਲੀ ਖ਼ਬਰ ਪਾਕਿਸਤਾਨ ਜਾਣ ਲਈ ਆਗਿਆ ਨਾ ਮਿਲਣ ਤੋਂ ਬਾਅਦ ਸ਼ਰਧਾਲੂਆਂ ਨੇ ਸੈਲਾਨੀਆਂ ਦੀਆਂ ਗੱਡੀਆਂ ਰੋਕੀਆਂ <br/>
Ad Position 24