27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਫਿਰੌਤੀ ਮਾਮਲੇ 'ਚ ਪੁਲਿਸ ਨਾਲ ਮੁਕਾਬਲੇ ਦੌਰਾਨ ਮੁੱਖ ਮੁਲਜ਼ਮ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 18-12-2025

ਤਿੰਨ ਮੁਲਜ਼ਮ ਕਾਬੂ, ਪਿਸਤੌਲ ਬਰਾਮਦ
ਅੰਮਿ੍ਤਸਰ, 17 ਦਸੰਬਰ (ਰੇਸ਼ਮ ਸਿੰਘ)-ਬੀਤੇ ਦਿਨੀਂ ਫਤਿਹਗੜ ਚੂੜੀਆਂ ਰੋਡ ਵਿਖੇ ਫਿਰੌਤੀ ਖਾਤਰ ਗੋਲੀਆਂ ਚਲਾਉਣ ਦੇ ਮਾਮਲੇ 'ਚ ਲੋੜੀਂਦੇ ਮੁਖ ਮੁਲਜ਼ਮ ਅੱਜ ਪੁਲਿਸ ਮੁਕਾਬਲੇ 'ਚ ਜ਼ਖ਼ਮੀਂ ਹੋ ਗਿਆ | ਇਸ ਦੌਰਾਨ ਪੁਲਿਸ ਵਲੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਇਕ ਦੇਸੀ ਪਿਸਤੌਲ ਤੇ ਇਨੌਵਾ ਕਾਰ ਵੀ ਬਰਾਮਦ ਕਰ ਲਈ ਗਈ ਹੈ | ਪਿੁਲਸ ਦੀ ਗੋਲੀ ਨਾਲ ਜ਼ਖ਼ਮੀਂ ਹੋਏ ਨੌਜਵਾਨ ਦੀ ਸ਼ਨਾਖਤ ਨਿਰਮਲਜੋਤ ਸਿੰਘ ਉਰਫ਼ ਜੋਤ (22) ਵਾਸੀ ਪਿੰਡ ਮੁਰਾਦਪੁਰਾ ਫਤਿਹਗੜ੍ਹ ਚੂੜੀਆਂ ਰੋਡ ਅੰਮਿ੍ਤਸਰ ਵਜੋਂ ਹੋਈ ਹੈ | ਇਹ ਨੌਜਵਾਨ 12ਵੀਂ ਪਾਸ ਹੈ ਅਤੇ ਪੇਸ਼ੇ ਵਜੋਂ ਕਾਰ ਡਰਾਈਵਰ ਦਾ ਕੰਮ ਕਰਦਾ ਹੈ | ਅੱਜ ਇਥੇ ਵੇਰਕਾ ਬਟਾਲਾ ਬਾਈਪਾਸ ਨੇੜੇ ਮੌਕੇ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ 8 ਦਸੰਬਰ ਨੂੰ ਫਤਿਹਗੜ੍ਹ ਚੂੜੀਆਂ ਰੋਡ 'ਤੇ ਜਬਰਨ ਵਸੂਲੀ ਕਰਨ ਲਈ ਇਕ ਨਕਾਬਪੋਸ਼ ਹਮਲਾਵਰ ਨੇ ਦੁਕਾਨਦਾਰ ਅਤੇ ਉਸਦੇ ਪੁੱਤਰ 'ਤੇ ਗੋਲੀਬਾਰੀ ਕੀਤੀ ਪਰ ਖੁਸ਼ਕਿਸਮਤੀ ਨਾਲ ਕੋਈ ਵੀ ਜ਼ਖ਼ਮੀ ਨਹੀਂ ਹੋਇਆ | ਜਦੋਂਕਿ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਆਪਣੇ 2 ਹੋਰ ਸਾਥੀਆਂ ਸਮੇਤ ਪ੍ਰੀਤ ਨਗਰ ਵਾਲੇ ਪਾਸੇ ਮੋਟਰਸਾਈਕਲ 'ਤੇ ਫਰਾਰ ਹੋ ਗਿਆ | ਇਸ ਘਟਨਾ ਉਪਰੰਤ ਦੁਕਾਨਦਾਰ ਇੰਨਾ ਡਰ ਗਿਆ ਸੀ ਕਿ ਉਸਨੇ ਪੁਲਿਸ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਖਾਸ ਗੁਪਤ ਸੂਚਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ, ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨਿਰਮਲਜੋਤ ਸਿੰਘ, ਮਨਪ੍ਰੀਤ ਸਿੰਘ ਉਰਫ ਮੰਗੂ ਅਤੇ ਕਰਨਦੀਪ ਸਿੰਘ ਨੂੰ ਕਾਰ ਸਮੇਤ ਗਿ੍ਫ਼ਤਾਰ ਕਰ ਲਿਆ | ਪੁਲਿਸ ਵਲੋਂ ਉਸਨੂੰ ਕਾਬੂ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਇਸ ਹਥਿਆਰ ਨਾਲ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਜਿਸ ਉਪਰੰਤ ਏ.ਐਸ.ਆਈ. ਨਵਤੇਜ ਸਿੰਘ ਨੇ ਹਵਾ ਵਿਚ ਚੇਤਾਵਨੀ ਵਜੋਂ ਗੋਲੀ ਚਲਾਈ ਤੇ ਜਦੋਂ ਉਹ ਹਿੰਸਕ ਹੋਣ ਦੀ ਕੋਸ਼ਿਸ 'ਚ ਲੱਗਾ ਤਾਂ ਨਵਤੇਜ ਸਿੰਘ ਨੇ ਸਵੈ-ਰੱਖਿਆ ਵਿਚ ਗੋਲੀ ਚਲਾਈ | ਇੱਕ ਗੋਲੀ ਦੋਸ਼ੀ ਦੇ ਖੱਬੇ ਪੈਰ ਦੇ ਹੇਠਲੇ ਹਿੱਸੇ 'ਤੇ ਲੱਗੀ ਜਿਸ ਕਾਰਨ ਉਹ ਡਿੱਗ ਪਿਆ ਤੇ ਜ਼ਖ਼ਮੀਂ ਹੋ ਗਿਆ | ਜਿਸ ਉਪਰੰਤ ਉਸਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਸ੍ਰੀਵੇਨੇਲਾ ਏ.ਡੀ.ਸੀ.ਪੀ. 2 ਰਿਸ਼ਭ ਭੋਲਾ ਏ.ਸੀ.ਪੀ. ਤੇ ਇੰਸ: ਕਿਰਨਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਅੱਜ ਤੱਕ ਮੁਲਤਵੀ <br/> ਅਗਲੀ ਖ਼ਬਰ ਪੰਜਾਬ ਦੇ ਤਿੰਨ ਧਾਰਮਿਕ ਮਹੱਤਤਾ ਵਾਲੇ ਸ਼ਹਿਰਾਂ ਨੂੰ 'ਪਵਿੱਤਰ ਸ਼ਹਿਰ' ਦਾ ਮਿਲਿਆ ਦਰਜਾ <br/>
Ad Position 24