ਜਲੰਧਰ, 18 ਦਸੰਬਰ (ਅ.ਬ.)-ਸਥਾਨਕ ਜ਼ਿਲ੍ਹੇ ਦਾ ਨੌਜਵਾਨ ਬੀਤੇ ਦਿਨਾਂ ਤੋਂ ਭੇਦਭਰੀ ਹਾਲਤ 'ਚ ਲਾਪਤਾ ਹੋ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਨੌਜਵਾਨ ਦੇ ਪਿਤਾ ਰਛਪਾਲ ਸਿੰਘ ਵਾਸੀ ਕੁਆਟਰ ਨੰਬਰ 3 ਸਟਾਫ਼ ਕਲੋਨੀ ਸਿਵਲ ਹਸਪਤਾਲ ਜਲੰਧਰ ਨੇ ਦੱਸਿਆ ਕਿ ਮੇਰਾ ਲੜਕਾ ਅਨਮੋਲ ਜਿਸ ਦੀ ਉਮਰ ਲਗਪਗ 26 ਸਾਲ ਹੈ ਅਤੇ ਕੱਦ 5 ਫੁੱਟ 6 ਇੰਚ ਰੰਗ ਗੋਰਾ ਹੈ ਅਤੇ ਉਸ ਨੇ ਨੀਲੇ ਰੰਗ ਦੀ ਜੀਨ ਦੀ ਪੈਂਟ ਅਤੇ ਲਾਲ ਟੀ ਸ਼ਰਟ ਅਤੇ ਹਰੇ ਰੰਗ ਦੀ ਜੈਕਟ ਦੇ ਨਾਲ ਕਾਲੀ ਟੋਪੀ ਪਹਿਨੀ ਹੋਈ ਹੈ, ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ 12 ਦਸੰਬਰ ਨੂੰ ਸਵੇਰੇ ਅੱਠ ਵਜੇ ਸਿਵਲ ਹਸਪਤਾਲ ਲਈ ਨੌਕਰੀ 'ਤੇ ਗਿਆ ਸੀ | ਬਾਅਦ ਵਿਚ ਉਸ ਨੇ ਆਪਣੀ ਮਾਤਾ ਨੂੰ ਫੋਨ ਕਰਕੇ ਕਿਹਾ ਕਿ ਉਹ ਘਰ ਵਾਪਸ ਆ ਰਿਹਾ ਹੈ ਪਰ ਅੱਜ ਤੱਕ ਵਾਪਸ ਨਹੀਂ ਆਇਆ ਹੈ | ਅਸੀਂ ਉਸ ਦੀ ਕਾਫੀ ਭਾਲ ਕੀਤੀ ਹੈ ਪਰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਹੈ | ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ | ਕਿ੍ਪਾ ਕਰਕੇ ਜੇ ਕਿਸੇ ਨੂੰ ਮੇਰੇ ਪੁੱਤਰ ਅਨਮੋਲ ਬਾਰੇ ਪਤਾ ਲੱਗੇ ਤਾਂ ਤੁਰੰਤ ਉਸ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ 4 ਕਮਿਸ਼ਨਰੇਟ ਜਲੰਧਰ ਨੂੰ ਦਿੱਤੀ ਜਾਵੇ |
ਨੌਜਵਾਨ ਭੇਦਭਰੀ ਹਾਲਤ 'ਚ ਲਾਪਤਾ <br/>
ਅਜੀਤ ਡੈਸਕ
19-12-2025