ਚੰਡੀਗੜ੍ਹ, 18 ਦਸੰਬਰ (ਅਜਾਇਬ ਸਿੰਘ ਅÏਜਲਾ)-ਕਿਸਾਨ ਭਵਨ ਚੰਡੀਗੜ੍ਹ ਵਿਖੇ ਅੱਜ ਪੰਜਾਬ ਮੰਡੀ ਬੋਰਡ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਇਕ ਵਿਸ਼ੇਸ਼ ਇਜਲਾਸ ਸੱਦਿਆ ਗਿਆ | ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੀਬੀਆ ਉਨ੍ਹਾਂ ਦੇ ਨਾਲ ਪੰਜਾਬ ਮੰਡੀ ਬੋਰਡ ਇੰਪਲਾਈਜ਼ ਯੂਨੀਅਨ ਤੇ ਸਾਬਕਾ ਪ੍ਰਧਾਨ ਦਲੀਪ ਸਿੰਘ ਸਿੱਧੂ, ਗੁਰਨਾਮ ਸਿੰਘ ਸੈਣੀ ਤੋਂ ਇਲਾਵਾ ਪਰਮਜੀਤ ਸਿੰਘ ਮਨੇਸ, ਇੰਦਰਜੀਤ ਸਿੰਘ ਪ੍ਰੇਮੀ, ਅਮਰਪਾਲ ਸਿੰਘ ਸਾਹਨੀ, ਵਿਨੋਦ ਪਰਾਸ਼ਰ ਅਤੇ ਗੋਪਾਲ ਕਿ੍ਸ਼ਨ ਆਦਿ ਨੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਅਮਰਜੀਤ ਸਿੰਘ ਸੀਬੀਆ, ਦਲੀਪ ਸਿੱਧੂ ਅਤੇ ਗੁਰਨਾਮ ਸੈਣੀ ਵੱਲੋਂ ਪੰਜਾਬ ਮੰਡੀ ਬੋਰਡ ਦੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਲਈ ਵੰਡੀ ਰਾਸ਼ੀ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਗਲੋਬਲ ਸਿੱਖ ਚੈਰਟੀ ਨੂੰ ਐਸੋਸੀਏਸ਼ਨ ਵਲੋਂ 31 ਲੱਖ ਰੁਪਏ ਦਿੱਤੇ ਗਏ ਸਨ ਅਤੇ ਅੱਜ ਕਾਹਨ ਸਿੰਘ ਪੰਨੂੰ ਸਾਬਕਾ ਆਈ.ਏ.ਐਸ ਦੀ ਸਰਪ੍ਰਸਤੀ ਵਾਲੇ ਯੰਗ ਇਨੋਵੇਟਿਵ ਫਾਰਮਜ਼ ਗਰੁੱਪ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ ਗਿਆ ਹੈ | ਇਸ ਮੌਕੇ 'ਤੇ ਰੰਗ ਫਾਰਮਜ਼ ਗਰੁੱਪ ਤੋਂ ਪ੍ਰਧਾਨ ਗੁਰਬਿੰਦਰ ਸਿੰਘ ਬਾਜਵਾ, ਸੰਸਥਾਪਕ ਡਾ. ਅਮਰੀਕ ਸਿੰਘ ਕੈਨ ਕਮਿਸ਼ਨਰ ਪੰਜਾਬ ਅਤੇ ਹੋਰ ਅਹੁਦੇਦਾਰਾਂ ਵਿਚ ਦਿਲਬਾਗ ਸਿੰਘ ਚੀਮਾ ,ਪਲਵਿੰਦਰ ਸਿੰਘ ਘੁੰਮਣ, ਮੇਜਰ ਬਿਕਰਮ ਸਿੰਘ ਬਾਜਵਾ, ਕਰਮਜੀਤ ਸਿੰਘ ਧਾਲੀਵਾਲ, ਡਾ. ਕਮਲਇੰਦਰਜੀਤ ਸਿੰਘ ਬਾਜਵਾ ਅਤੇ ਕਰਮਿੰਦਰ ਸਿੰਘ ਸਿੱਧੂ ਆਦਿ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਤੇ ਇੰਦਰਜੀਤ ਪ੍ਰੇਮੀ, ਏ.ਪੀ ਸਾਹਨੀ, ਪਰਮਜੀਤ ਸਿੰਘ ਮਨੇਸ਼, ਸਤਿੰਦਰ ਕੌਰ, ਕਮਲੇਸ਼ ਸ਼ਰਮਾ, ਸਤਿੰਦਰ ਸਿਵੀਆ ਅਤੇ ਹੋਰ ਮਹਿਲਾਵਾਂ ਵਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ ਅਤੇ ਐਸੋਸੀਏਸ਼ਨ ਦੇ ਕਾਰਜ ਨੂੰ ਸਲਾਹਿਆ | ਇਸ ਮੌਕੇ ਤੇ ਸਰਦਾਰਾਂ ਸਿੰਘ ਚੀਮਾ, ਜਸਵਿੰਦਰ ਸਿੰਘ ਮਾਵੀ, ਜਰਨੈਲ ਸਿੰਘ ਮਾਨ ,ਮੋਹਨ ਸਿੰਘ ਪੰਨੂ, ਰਣਜੀਤ ਸਿੰਘ, ਸੁਭਾਸ ਬਾਬੂ, ਜਸਵਿੰਦਰ ਜੱਸੀ, ਬਾਬੂ ਚੰਡੀਗੜ੍ਹੀਆ ਤੋ ਇਲਾਵਾ ਮਨਮੋਹਨ ਕਪੂਰ , ਨਰਿੰਦਰ ਪਾਲ ਸਿੰਘ ਟਿਵਾਣਾ, ਮਲਕੀਤ ਸਿੰਘ, ਅਸ਼ਵਨੀ ਮੋਦਗਿੱਲ ,ਵਿਨੋਦ ਕਪੂਰ, ਸਵਰਨ ਸਿੰਘ, ਅਨਿਲ ਕੁਮਾਰ ਸੰਗਰੂਰ, ਤੇਜਿੰਦਰ ਸਿੰਘ ਦੇ ਨਾਲ ਨਾਲ ਜਸਮੇਰ ਸਿੰਘ ਬਾਠ, ਮਨਜੀਤ ਸਿੰਘ ਚਤਰਥ, ਕਮਲੇਸ਼ ਕੁਮਾਰੀ, ਸੁਖਜੀਤ ਕੌਰਾਂ,ਜੋਤੀ ਗੌਤਮ, ਓਮਾ ਸ਼ਰਮਾ, ਕਿਰਨ ਪੁਰੀ, ਨਰਿੰਦਰ ਅਤੇ ਡੀ.ਪੀ ਜੈਨ ਆਦਿ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਪ੍ਰਬੰਧਕਾਂ ਨੇ ਇਸ ਮੌਕੇ ਤੇ ਕੁਲਦੀਪ ਸਿੰਘ ਗੋਸਲ, ਦਲੀਪ ਸਿੰਘ ਸਿੱਧੂ ਅਤੇ ਗੋਪਾਲ ਕਿ੍ਸ਼ਨ ਵਲੋਂ ਕੀਤੇ ਕਾਰਜ ਨੂੰ ਵੀ ਸਲਾਹਿਆ ਗਿਆ |
ਚੰਡੀਗੜ੍ਹ 'ਚ ਕਿਸਾਨ ਭਵਨ ਵਿਖੇ ਪੈਨਸ਼ਨਰਜ਼ ਦਾ ਸੱਦਿਆ ਵਿਸ਼ੇਸ਼ ਇਜਲਾਸ <br/>
ਅਜੀਤ ਡੈਸਕ
19-12-2025