15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸ਼ਾਹਕੋਟ ਵਿਖੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ <br/>

Ad Position 21
No active advertisement
ਅਜੀਤ ਡੈਸਕ 20-12-2025
ਸ਼ਾਹਕੋਟ (ਜਲੰਧਰ), 19 ਦਸੰਬਰ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ, ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਦੀ ਪੁੱਡਾ ਕਲੌਨੀ 'ਚ ਅ ੱਜ ਸ਼ਾਮ ਅਣਪਛਾਤੇ ਹਮਲਾਵਰ ਵਲੋਂ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ | ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਉਰਫ ਸੋਨੂੰ (32 ਸਾਲ) ਪੁੱਤਰ ਬੱਗਾ ਵਾਸੀ ਰਾਮਦਾਸ ਕਲੌਨੀ (ਮੁਹੱਲਾ ਧੋੜਿਆਂ) ਸ਼ਾਹਕੋਟ, ਜੋ ਕਿ ਪੁੱਡਾ ਕਲੌਨੀ (ਨਜ਼ਦੀਕ ਸਡਾਨਾ ਹਸਪਤਾਲ) ਵਿਖੇ ਇਕ ਕਬਾੜ ਦੀ ਦੁਕਾਨ 'ਤੇ ਕੰਮ ਕਰਦਾ ਸੀ | ਉਹ ਅੱਜ ਸ਼ਾਮ ਕਰੀਬ 6.30 ਵਜੇ ਆਪਣੇ ਕੰਮ 'ਤੇ ਸੀ ਕਿ ਇਸ ਦੌਰਾਨ ਮੂੰਹ ਢੱਕ ਕੇ ਆਇਆ ਇਕ ਵਿਅਕਤੀ ਇੱਧਰ-ਉੱਧਰ ਚੱਕਰ ਲਗਾਉਣ ਲੱਗਾ, ਜਿਸ ਵਲੋਂ ਅਚਾਨਕ ਹੀ ਗੋਲੀ ਚਲਾ ਦਿੱਤੀ | ਜ਼ਿਆਦਾ ਧੁੰਦ ਹੋਣ ਕਾਰਨ ਉਨ੍ਹਾਂ ਨੂੰ ਸਮਝ ਨਾ ਆਈ ਕਿ ਉਹ ਆਵਾਜ਼ ਕਿੱਥੋਂ ਆਈ ਹੈ | ਸੰਦੀਪ ਕੁਮਾਰ ਦੇ ਸਾਥੀ ਨੂੰ ਗੋਲੀ ਚੱਲਣ ਦਾ ਸ਼ੱਕ ਪਿਆ ਤੇ ਉਸ ਨੇ ਬਾਕੀਆਂ ਨੂੰ ਵੀ ਦੱਸਿਆ | ਇਸ ਦੌਰਾਨ ਅਚਾਨਕ ਹੀ ਹਮਲਾਵਰ ਨੇ ਹੋਰ ਗੋਲੀਆਂ ਚਲਾ ਦਿੱਤੀਆਂ, ਜਿੰਨ੍ਹਾਂ 'ਚੋਂ ਇਕ ਗੋਲੀ ਸੰਦੀਪ ਕੁਮਾਰ ਦੀ ਗਰਦਨ 'ਚ ਜਾ ਲੱਗੀ ਤੇ ਉਹ ਉਥੇ ਹੀ ਡਿੱਗ ਕੇ ਲਹੂ-ਲੁਹਾਨ ਹੋ ਗਿਆ | ਹਮਲਾਵਰ ਧੁੰਦ ਦਾ ਫਾਇਦਾ ਚੁੱਕ ਉਥੋਂ ਤੇਜ਼ੀ ਨਾਲ ਫਰਾਰ ਹੋ ਗਿਆ | ਸੰਦੀਪ ਕੁਮਾਰ ਨੂੰ ਉਸਦੇ ਸਾਥੀਆਂ ਨੇ ਚੁੱਕ ਕੇ ਨਜ਼ਦੀਕ ਹੀ ਨਿੱਜੀ ਹਸਪਤਾਲ ਅਤੇ ਬਾਅਦ 'ਚ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਕਰਾਰ ਦੇ ਦਿੱਤਾ | ਇਸ ਘਟਨਾ ਦਾ ਪਤਾ ਲੱਗਣ 'ਤੇ ਡੀ.ਐਸ.ਪੀ. ਸੁਖਪਾਲ ਸਿੰਘ ਤੇ ਐਸ.ਐਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰਕੇ ਹਮਲਾਵਰ ਦੀ ਭਾਲ 'ਚ ਪੁਲਿਸ ਪਾਰਟੀਆਂ ਲਗਾ ਦਿੱਤੀਆਂ | ਜਾਂਚ ਦੌਰਾਨ ਪੁਲਿਸ ਨੂੰ ਚੱਲੀਆਂ ਗੋਲੀਆਂ ਅਤੇ ਉਨ੍ਹਾਂ ਦੇ ਖੋਲ੍ਹ ਵੀ ਬਰਾਮਦ ਹੋਏ ਹਨ | ਪਤਾ ਲੱਗਾ ਹੈ ਕਿ ਪੁਲਿਸ ਵਲੋਂ ਸ਼ੱਕ ਦੇ ਅਧਾਰ 'ਤੇ ਕੁੱਝ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ, ਪਰ ਇਸਦੀ ਪੁਸ਼ਟੀ ਨਹੀਂ ਕੀਤੀ ਗਈ | ਇਹ ਵੀ ਪਤਾ ਲੱਗਾ ਹੈ ਕਿ ਮਿ੍ਤਕ ਨੌਜਵਾਨ ਦਾ ਹਫ਼ਤਾ-10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ | ਐਸ.ਐਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਫਿਲਹਾਲ ਪੁਲਿਸ ਵਲੋਂ ਮਿ੍ਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਾਊਦੀ ਅਰਬ ਨੇ 56 ਹਜ਼ਾਰ ਤੋਂ ਵੱਧ ਪਾਕਿਸਤਾਨੀ ਭਿਖਾਰੀਆਂ ਨੂੰ ਦਿੱਤਾ ਦੇਸ਼ ਨਿਕਾਲਾ <br/> ਅਗਲੀ ਖ਼ਬਰ ਨਵਾਂ ਪੇਂਡੂ ਰੁਜ਼ਗਾਰ ਕਾਨੂੰਨ ਭਿ੍ਸ਼ਟਾਚਾਰ 'ਤੇ ਰੋਕ ਲਗਾਉਣ ਦੇ ਨਾਲ-ਨਾਲ ਗ਼ਰੀਬਾਂ ਨੂੰ ਰੁਜ਼ਗਾਰ ਦਾ ਕਾਨੂੰਨੀ ਹੱਕ ਪ੍...
Ad Position 24