15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਪਾਕਿ ਨੇ ਕੀਤੀ ਆਈ. ਐੱਸ. ਕੇ. ਪੀ. ਦੇ ਸੁਲਤਾਨ ਅਜ਼ੀਜ਼ ਅਜ਼ਮ ਨੂੰ ਗਿ੍ਫ਼ਤਾਰ ਕਰਨ ਦੀ ਨਾਟਕੀ ਪੇਸ਼ਕਸ਼ <br/>

Ad Position 21
No active advertisement
ਅਜੀਤ ਡੈਸਕ 20-12-2025
ਅੰਮਿ੍ਤਸਰ, 19 ਦਸੰਬਰ (ਸੁਰਿੰਦਰ ਕੋਛੜ)-ਅੱਤਵਾਦੀ ਸਮੂਹ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ-ਖੁਰਾਸਾਨ ਪ੍ਰਾਂਤ (ਆਈ. ਐੱਸ. ਆਈ. ਐੱਸ.-ਕੇ. ਪੀ.) ਪਿਛਲੇ ਲਗਭਗ ਦੋ ਸਾਲਾਂ ਤੋਂ ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ਪ੍ਰਾਂਤਾਂ 'ਚ ਸਰਗਰਮ ਹੈ ਅਤੇ ਸਿੱਧੇ ਤੌਰ 'ਤੇ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ | ਹੁਣ ਗਲੋਬਲ ਵਿੱਤ ਸੰਸਥਾ ਆਈ. ਐੱਮ. ਐੱਫ. ਦਾ ਦਬਾਅ ਵਧਣ 'ਤੇ ਆਈ. ਐੱਸ. ਆਈ. ਨੇ ਉਕਤ ਅੱਤਵਾਦੀ ਸਮੂਹ ਦੇ ਸੀਨੀਅਰ ਨੇਤਾ ਸੁਲਤਾਨ ਅਜ਼ੀਜ਼ ਅਜ਼ਮ ਨੂੰ ਗਿ੍ਫ਼ਤਾਰ ਕਰਨ ਦੀ ਨਾਟਕੀ ਪੇਸ਼ਕਸ਼ ਕੀਤੀ ਹੈ | ਅਜ਼ਮ ਨੂੰ ਸਮੂਹ ਦਾ ਸੈਕਿੰਡ-ਇਨ-ਕਮਾਂਡ ਅਤੇ ਅਲ-ਅਜ਼ੈਮ ਮੀਡੀਆ ਦਾ ਸੰਸਥਾਪਕ ਮੰਨਿਆ ਜਾਂਦਾ ਹੈ | ਉਸ ਨੇ 26 ਅਗਸਤ 2021 ਨੂੰ ਕਾਬੁਲ 'ਚ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਨੇੜੇ ਆਤਮਘਾਤੀ ਹਮਲੇ, 2 ਮਾਰਚ 2021 ਨੂੰ ਤਿੰਨ ਮਹਿਲਾ ਪੱਤਰਕਾਰਾਂ ਦੀ ਹੱਤਿਆ ਅਤੇ 3 ਅਗਸਤ 2020 ਨੂੰ ਜਲਾਲਾਬਾਦ 'ਚ ਜੇਲ੍ਹ ਹਮਲੇ ਦੀ ਜ਼ਿੰਮੇਵਾਰੀ ਲਈ ਸੀ | ਦੂਜੇ ਪਾਸੇ ਅਫ਼ਗਾਨ ਤਾਲਿਬਾਨ ਸ਼ਾਸਕਾਂ ਨੇ ਦਾਅਵਾ ਕੀਤਾ ਹੈ ਕਿ ਆਈ. ਐੱਸ. ਆਈ. ਐੱਸ.-ਕੇ. ਪੀ. ਪਾਕਿਸਤਾਨੀ ਸਰਹੱਦ ਦੇ ਨੇੜੇ ਦੇ ਇਲਾਕਿਆਂ 'ਚ ਮਦਰਸਿਆਂ ਵਿਚ ਬੱਚਿਆਂ ਨੂੰ ਕੱਟੜਪੰਥੀ ਬਣਾਉਣ ਅਤੇ 14 ਸਾਲ ਦੀ ਉਮਰ ਦੇ ਨਾਬਾਲਗਾਂ ਲਈ ਆਤਮਘਾਤੀ ਸਿਖਲਾਈ ਕੋਰਸ ਸਥਾਪਿਤ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਨੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੀ ਹੱਤਿਆ ਮਾਮਲੇ 'ਚ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਅਗਲੀ ਖ਼ਬਰ ਸਾਊਦੀ ਅਰਬ ਨੇ 56 ਹਜ਼ਾਰ ਤੋਂ ਵੱਧ ਪਾਕਿਸਤਾਨੀ ਭਿਖਾਰੀਆਂ ਨੂੰ ਦਿੱਤਾ ਦੇਸ਼ ਨਿਕਾਲਾ <br/>
Ad Position 24