ਮੋਗਾ, 31 ਮਈ (ਸੁਰਿੰਦਰਪਾਲ ਸਿੰਘ)-ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਅਨਵਰ ਅਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਪਰ ਚੂਹੜਚੱਕ ਨਾਕੇ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ ਵਿਚ ਬੈਰੀਕੇਟ 'ਤੇ ਟੇਪਿੰਗ ਨਾ ਹੋਣ ਆਦਿ ਦਿਖਾਇਆ ਜਾ ਰਿਹਾ ਸੀ | ਇਸ ਘਟਨਾ ਦੀ ਸਚਾਈ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਅਨਵਰ ਅਲੀ ਨੇ ਦੱਸਿਆ ਦੋ ਗੱਡੀਆਂ ਓਵਰ ਸਪੀਡ ਸਨ ਇਕ ਗੱਡੀ ਓਵਰਟੇਕ ਕਰ ਰਹੀ ਸੀ ਜਿਸ ਦੌਰਾਨ ਦੋਵੇਂ ਗੱਡੀਆਂ ਆਪਸ ਵਿਚ ਟਕਰਾਅ ਗਈਆਂ ਜਿਸ ਤੋਂ ਬਾਅਦ ਸਾਈਡ 'ਤੇ ਪਏ ਬੈਰੀਕੇਟ 'ਚ ਗੱਡੀਆਂ ਜਾ ਟਕਰਾਈਆਂ | ਇਹ ਹਾਦਸਾ ਓਵਰ ਸਪੀਡ ਕਾਰਨ ਹੋਇਆ | ਇਹ ਨਾਕਾ ਲੁਧਿਆਣਾ ਤੋਂ ਮੋਗਾ ਹਾਈਵੇ 'ਤੇ ਲਗਾਇਆ ਜਾਂਦਾ ਹੈ | ਇਸ ਨਾਕੇ ਉੱਪਰ ਵੱਡੀਆਂ ਲਾਈਟਾਂ ਅਤੇ ਕੈਮਰੇ ਲਗਾਏ ਗਏ ਹਨ | ਰਿਫ਼ਲੈਕਟਿੰਗ ਟੇਪਾਂ ਵੀ ਬੈਰੀਕੇਟਸ ਉੱਪਰ ਪੁਖ਼ਤਾ ਤਰੀਕੇ ਨਾਲ ਲਗਾਈਆਂ ਗਈਆਂ ਹਨ | ਉਨ੍ਹਾਂ ਅੱਗੇ ਦੱਸਿਆ ਕਿ ਇਸ ਦੌਰਾਨ ਪੁਲਿਸ ਮੁਲਾਜ਼ਮ ਦੀ ਦਾਰੂ ਪੀਤੀ ਹੋਣ ਬਾਰੇ ਪਤਾ ਲੱਗਣ 'ਤੇ ਉਸ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ ਅਤੇ ਉਸ ਵਿਰੁੱਧ ਇਕ ਇਨਕੁਆਰੀ ਵੀ ਖੋਲ੍ਹੀ ਗਈ ਹੈ ਜਿਸ ਦੇ ਨਤੀਜੇ ਸਾਹਮਣੇ ਆਉਣ 'ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ |