ਮੋਗਾ, 31 ਮਈ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਕੈਨੇਡਾ ਜਾਣ ਲਈ ਵਰਦਾਨ ਸਾਬਤ ਹੋ ਰਹੀ ਹੈ | ਪਿਛਲੇ ਦਿਨਾਂ ਵਿਚ ਸੰਸਥਾ ਦੁਆਰਾ ਓਪਨ ਵਰਕ ਪਰਮਿਟ ਦੇ ਵੀਜ਼ੇ ਦਾ ਸੁਪਨਾ ਸਾਕਾਰ ਕੀਤਾ ਗਿਆ ਜਿਨ੍ਹਾਂ ਵਿਚੋਂ ਵੀਰਪਾਲ ਕੌਰ ਧਾਲੀਵਾਲ ਪਿੰਡ ਹਠੂਰ ਲੁਧਿਆਣਾ ਦਾ ਮੈਕਰੋ ਗਲੋਬਲ ਨੇ ਬਹੁਤ ਘੱਟ ਸਮੇਂ ਵਿਚ ਕੈਨੇਡਾ ਦਾ ਓਪਨ ਵਰਕ ਪਰਮਿਟ ਦਾ ਵੀਜ਼ਾ ਲਗਵਾ ਕੇ ਦਿੱਤਾ | ਵੀਰਪਾਲ ਕੌਰ ਧਾਲੀਵਾਲ ਵਲੋਂ ਮੈਕਰੋ ਗਲੋਬਲ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ | ਆਈਟਾ ਲਾਇਸੈਂਸ ਤੋਂ ਬਾਅਦ ਮੈਕਰੋ ਗਲੋਬਲ ਏਅਰਲਾਈਨਸ ਦੀਆਂ ਟਿਕਟਾਂ ਡਾਇਰੈਕਟ ਕਰ ਸਕਦਾ ਹੈ ਜੋ ਕਿ ਬਹੁਤ ਹੀ ਸਸਤੇ ਰੇਟ ਵਿਚ ਵਧੀਆ ਹਵਾਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ | ਸੰਸਥਾ ਦੁਆਰਾ ਵੀਜ਼ੇ ਦੇ ਨਾਲ-ਨਾਲ ਆਈਲਟਸ ਦੀਆਂ ਕਲਾਸਾਂ ਵੀ ਆਧੁਨਿਕ ਤਰੀਕੇ ਨਾਲ ਅਤੇ ਮਾਹਿਰ ਅਧਿਆਪਕਾਂ ਦੁਆਰਾ ਦਿੱਤੀਆਂ ਜਾਂਦੀਆਂ ਹਨ | ਵਿਦਿਆਰਥੀਆਂ ਨੂੰ ਕਲਾਸਾਂ ਉਨ੍ਹਾਂ ਦੇ ਲੈਵਲ ਦੇ ਹਿਸਾਬ ਨਾਲ ਦਿੱਤੀਆਂ ਜਾਂਦੀਆਂ ਹਨ | ਵਿਦਿਆਰਥੀਆਂ ਨੂੰ ਘਰ ਲੈ ਕੇ ਜਾਣ ਲਈ ਵਾਧੂ ਮੈਟੀਰੀਅਲ ਵੀ ਦਿੱਤਾ ਜਾਂਦਾ ਹੈ | ਕਮਜ਼ੋਰ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਵਧੀਆ ਸਕੋਰ ਹਾਸਲ ਕਰ ਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਇਮੀਗ੍ਰੇਸ਼ਨ ਦੇ ਪਾਰਦਰਸ਼ੀ ਢੰਗ ਨਾਲ ਕੀਤੇ ਜਾ ਰਹੇ ਕੰਮ ਕਰ ਕੇ ਵੱਡੀ ਗਿਣਤੀ ਵਿਚ ਕੈਨੇਡਾ ਜਾਣ ਵਾਲੇ ਚਾਹਵਾਨ ਲੋਕਾਂ ਦੇ ਵੀਜ਼ੇ ਲੱਗ ਰਹੇ ਹਨ | ਜ਼ਿਕਰਯੋਗ ਹੈ ਕਿ ਮੈਕਰੋ ਗਲੋਬਲ ਤੋਂ ਹੀ ਆਈਲਟਸ ਕਰ ਕੇ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀ ਤੋਂ ਵੀਜ਼ਾ ਦੀ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ |