27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸ਼ਾਨਦਾਰ ਸੇਵਾਵਾਂ ਨਿਭਾਅ ਕੇ ਸੇਵਾ ਮੁਕਤ ਹੋਏ ਸਬ-ਇੰਸਪੈਕਟਰ ਕੇਵਲ ਸਿੰਘ ਕੰਗ

Ad Position 21
No active advertisement
ਅਜੀਤ ਡੈਸਕ 01-06-2025
ਨਿਹਾਲ ਸਿੰਘ ਵਾਲਾ, 31 ਮਈ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸਬ ਇੰਸਪੈਕਟਰ ਕੇਵਲ ਸਿੰਘ ਕੰਗ ਦਾ ਜਨਮ 31 ਮਈ 1967 ਨੂੰ ਮਾਤਾ ਜਗੀਰ ਕੌਰ ਅਤੇ ਪਿਤਾ ਗੁਰਮੇਜ ਸਿੰਘ ਦੇ ਘਰ ਪਿੰਡ ਖੱਸਣ ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ | ਆਪ ਨੇ ਆਪਣੀ ਮੁਢਲੀ ਵਿੱਦਿਆ ਸਰਕਾਰੀ ਹਾਈ ਸਕੂਲ ਖੱਸਣ (ਕਪੂਰਥਲਾ) ਤੋਂ ਦਸਵੀਂ ਪਾਸ ਕਰਨ ਉਪਰੰਤ ਮਾਸਟਰ ਗੁਰਬੰਤਾ ਸਿੰਘ ਕਾਲਜ ਕਰਤਾਰਪੁਰ ਤੋਂ ਗਰੈਜੂਏਸ਼ਨ ਕੀਤੀ | ਉਸ ਤੋਂ ਬਾਅਦ ਗਿਆਨੀ ਪਟਿਆਲਾ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ | ਪੁਲਿਸ ਵਿਭਾਗ 'ਚ 9 ਜਨਵਰੀ 1989 ਨੂੰ ਬਤੌਰ ਕਾਂਸਟੇਬਲ ਵਜੋਂ ਭਰਤੀ ਹੋ ਕੇ ਪਟਿਆਲਾ ਤੋਂ ਸਰਕਾਰੀ ਨੌਕਰੀ ਦੀ ਸੇਵਾ ਅਰੰਭ ਕੀਤੀ | ਉਸ ਤੋਂ ਬਾਅਦ ਫਿਰੋਜ਼ਪੁਰ, ਬਠਿੰਡਾ, ਮਾਨਸਾ, ਖੰਨਾ ਤੋਂ ਸੇਵਾਵਾਂ ਨਿਭਾਉਂਦੇ ਹੋਏ ਮੋਗਾ ਵਿਖੇ ਆ ਗਏ | ਇੱਥੇ ਬਤੌਰ ਰੀਡਰ ਅਤੇ ਮੁੱਖ ਮੁਨਸ਼ੀ ਇੰਚਾਰਜ ਤੌਰ 'ਤੇ ਪੂਰੀ ਸ਼ਿੱਦਤ ਨਾਲ ਕੰਮ ਕੀਤਾ | ਆਪ ਦਾ ਵਿਆਹ 14 ਅਕਤੂਬਰ 1992 ਨੂੰ ਪਿੰਡ ਪੱਤੋ ਹੀਰਾ ਸਿੰਘ ਦੇ ਮੱਲ ਸਿੰਘ ਦੀ ਸਪੁੱਤਰੀ ਜਸਪਾਲ ਕੌਰ ਨਾਲ ਹੋਇਆ | ਇਨ੍ਹਾਂ ਦੇ ਘਰ ਇਕ ਲੜਕੀ ਰਮਨੀਤ ਕੌਰ ਅਤੇ ਲੜਕੇ ਨਵਰੀਤ ਸਿੰਘ ਨੇ ਜਨਮ ਲਿਆ | ਆਪ ਨੇ ਪੁਲਿਸ ਵਿਭਾਗ 'ਚ ਮਿਹਨਤ, ਇਮਾਨਦਾਰੀ ਅਤੇ ਉੱਚ-ਅਧਿਕਾਰੀਆਂ ਦੇ ਹਰ ਹੁਕਮ ਦੇ ਪਾਬੰਦ ਰਹਿੰਦਿਆਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਸ਼ਾਨਦਾਰ ਸੇਵਾਵਾਂ ਨਿਭਾ ਕੇ ਪੁਲਿਸ ਵਿਭਾਗ 'ਚੋਂ 31 ਮਈ 2025 ਨੂੰ ਸੇਵਾ ਮੁਕਤ ਹੋ ਗਏ ਹਨ | ਇਸ ਮੌਕੇ ਆਪ ਨੂੰ ਪੁਲਿਸ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਸ਼ਖਸੀਅਤਾਂ ਸਾਬਕਾ ਐਸ.ਪੀ. ਰਾਮ ਸਿੰਘ, ਡੀ.ਐਸ.ਪੀ. ਅਨਵਰ ਅਲੀ, ਫਿਲੌਰ ਪੁਲਿਸ ਅਕੈਡਮੀ ਦੇ ਸੁਖਰਾਜ ਸਿੰਘ, ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਪੂਰਨ ਸਿੰਘ ਧਾਲੀਵਾਲ, ਥਾਣਾ ਬੱਧਨੀ ਕਲਾਂ ਦੇ ਮੁਖੀ ਗੁਰਮੇਲ ਸਿੰਘ ਚਾਹਲ, ਡੀ.ਐਸ.ਪੀ. ਰੀਡਰ ਸਰਬਣ ਸਿੰਘ, ਪੁਲਿਸ ਚੌਕੀ ਲੋਪੋ ਇੰਚਾਰਜ ਜਸਵੰਤ ਸਿੰਘ ਸਰਾਂ, ਪੁਲਿਸ ਚੌਕੀ ਦੀਨਾਂ ਸਾਹਿਬ ਇੰਚਾਰਜ ਸਬ-ਇੰਸਪੈਕਟਰ ਰਣਜੀਤ ਸਿੰਘ, ਸਹਾਇਕ ਥਾਣੇਦਾਰ ਸ਼ਰਨਜੀਤ ਸਿੰਘ ਮਾਨਸਾ, ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਮਾਨਸਾ, ਚੇਅਰਮੈਨ ਖਣਮੁਖ ਭਾਰਤੀ ਪੱਤੋ, ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਬੁੱਟਰ ਕਲਾਂ, ਸਰਪੰਚ ਸੁਖਦੀਪ ਸਿੰਘ ਭਾਗੀਕੇ, ਪ੍ਰਧਾਨ ਰੁਪਿੰਦਰ ਸਿੰਘ ਦੀਨਾਂ, ਮੇਜਰ ਸਿੰਘ ਦੀਨਾਂ, ਜਗਦੇਵ ਸਿੰਘ ਦੀਨਾਂ, ਮੁੱਖ ਮੁਨਸ਼ੀ ਗੁਰਤੇਜ ਸਿੰਘ, ਸਹਾਇਕ ਥਾਣੇਦਾਰ ਅਮਰਜੀਤ ਸਿੰਘ, ਸਹਾਇਕ ਮੁਨਸ਼ੀ ਜਸਪ੍ਰੀਤ ਸਿੰਘ, ਰੀਡਰ ਸੰਦੀਪ ਸਿੰਘ, ਐਡਵੋਕੇਟ ਵਿਨੀਤ ਮਿੱਤਲ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਯੋਧਾ ਸਿੰਘ ਦੀਨਾਂ, ਬਸੰਤ ਸਿੰਘ ਸ਼ਾਂਤੀ ਵਲੋਂ ਵਿਦਾਇਗੀ ਪਾਰਟੀ 'ਚ ਸ਼ਾਮਿਲ ਹੋ ਕੇ ਸਬ-ਇੰਸਪੈਕਟਰ ਕੇਵਲ ਸਿੰਘ ਮੁਬਾਰਕਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਪਿੰਡ ਸੋਸਣ ਵਿਖੇ ਇਕਾਈ ਦਾ ਗਠਨ ਅਗਲੀ ਖ਼ਬਰ ਪਾਥਵੇਜ਼ ਗਲੋਬਲ ਸਕੂਲ ਨੇ ਜ਼ੋਨਲ ਲੈਵਲ ਕਿ੍ਕਟ 'ਚ ਮਾਰੀਆਂ ਮੱਲਾਂ
Ad Position 24