23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸੜਕ 'ਤੇ ਡਿਗੇ ਦਰੱਖ਼ਤ ਕਾਰਨ ਆਹਮੋ-ਸਾਹਮਣੇ ਟਕਰਾਈਆਂ ਕਾਰਾਂ

Ad Position 21
No active advertisement
ਅਜੀਤ ਡੈਸਕ 05-06-2025
ਕੋਟ ਈਸੇ ਖਾਂ, 4 ਜੂਨ (ਗੁਰਮੀਤ ਸਿੰਘ ਖਾਲਸਾ)-ਲੰਘੇ ਮੰਗਲਵਾਰ ਰਾਤ 8 ਵਜੇ ਦੇ ਕਰੀਬ ਕੋਟ ਈਸੇ ਖਾਂ ਮੋਗਾ ਰੋਡ 'ਤੇ ਪਿੰਡ ਭਾਗਪੁਰ ਗਗੜਾ ਦੇ ਪੰਪ ਨੇੜੇ ਮੀਂਹ ਹਨੇਰੀ ਕਾਰਨ ਸੜਕ 'ਤੇ ਡਿਗੇ ਵੱਡੇ ਦਰੱਖਤ ਕਾਰਨ ਦੋ ਕਾਰਾਂ ਆਹਮੋ ਸਾਹਮਣੇ ਟਕਰਾ ਗਈਆਂ | ਮੌਕੇ 'ਤੇ ਹੀ ਦੇਖਿਆ ਗਿਆ ਤਾਂ ਮੋਗਾ ਤੋਂ ਕੋਟ ਈਸੇ ਖਾਂ ਵੱਲ ਨੂੰ ਆ ਰਹੀ ਚਿੱਟੇ ਰੰਗ ਦੀ ਕਾਰ ਦਾ ਦਰੱਖ਼ਤ ਤੋਂ ਬਚਣ ਸਮੇਂ ਸੰਤੁਲਨ ਵਿਗੜ ਗਿਆ ਤੇ ਕੋਟ ਈਸੇ ਖਾਂ ਵਲੋਂ ਮੋਗਾ ਵੱਲ ਨੂੰ ਆਪਣੀ ਸਾਈਡ ਜਾ ਰਹੀ ਬੋਲੀਨੋ ਕਾਲੇ ਰੰਗ ਦੀ ਕਾਰ ਨਾਲ ਜਾ ਟਕਰਾਈ | ਇਸ ਦੌਰਾਨ ਆਵਾਜਾਈ 'ਚ ਵੀ ਰੁਕਾਵਟ ਪਈ | ਘਟਨਾ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇਣ 'ਤੇ ਪੁਲਿਸ ਮੁਲਾਜ਼ਮ ਮੌਕੇ 'ਤੇ ਪੁੱਜੇ | ਮੌਕੇ 'ਤੇ ਇਕੱਤਰ ਨੌਜਵਾਨਾਂ ਵਲੋਂ ਹਾਦਸਾਗ੍ਰਸਤ ਕਾਰ ਸਵਾਰਾਂ ਦੀ ਮਦਦ ਕੀਤੀ ਗਈ | ਸੜਕ ਦੇ ਵਿਚ ਡਿਗੇ ਦਰੱਖਤ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਵਲੋਂ ਜੰਗਲਾਤ ਮਹਿਕਮੇ ਵਾਲਿਆਂ ਨੂੰ ਭੇਜਣ ਦੀ ਗੱਲ ਕਹੀ ਗਈ ਪਰ ਮਹਿਕਮੇ ਵਾਲਾ ਕੋਈ ਨਾ ਪੁੱਜਿਆ ਤੇ ਆਖਰਕਾਰ ਉੱਥੇ ਨੌਜਵਾਨਾਂ ਵਲੋਂ ਕਰੀਬ ਦੋ ਘੰਟੇ ਮਿਹਨਤ ਕਰਦਿਆਂ ਟਰੈਕਟਰ ਅਤੇ ਹੱਥੀਂ ਕਾਫੀ ਜੱਦੋ ਜਹਿਦ ਨਾਲ ਦਰੱਖਤ ਨੂੰ ਪਾਸੇ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਬ-ਜੇਲ੍ਹ ਮੋਗਾ ਵਿਖੇ ਹਵਾਲਾਤੀਆਂ/ਕੈਦੀਆਂ ਲਈ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਗੁਰਦੁਆਰਾ ਮਲੋ ਸ਼ਹੀਦ ਵਿਖੇ ਦਸਮੀ ਦਾ ਦਿਹਾੜਾ ਅੱਜ-ਬਾਬਾ ਜੀਤ ਸਿੰਘ <br/>
Ad Position 24