26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਨਰੇਗਾ ਮੇਟਾਂ ਨੂੰ ਸਕਿਲਡ ਕਾਮਿਆਂ ਵਾਲਾ ਦਿਹਾੜੀ ਰੇਟ ਦਿੱਤਾ ਜਾਵੇ-ਜਗਸੀਰ ਖੋਸਾ, ਸ਼ੇਰ ਸਿੰਘ ਦੌਲਤਪੁਰਾ

Ad Position 21
No active advertisement
ਅਜੀਤ ਡੈਸਕ 30-08-2025
ਮੋਗਾ, 29 ਅਗਸਤ (ਸੁਰਿੰਦਰਪਾਲ ਸਿੰਘ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਬਲਾਕ ਮੋਗਾ-2 ਅਤੇ ਬਾਘਾ ਪੁਰਾਣਾ ਦੇ ਮੇਟਾਂ ਦੀ ਮੀਟਿੰਗ ਸਥਾਨਕ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਜਬਰਜੰਗ ਸਿੰਘ ਮਹੇਸ਼ਰੀ ਤੇ ਜਸਪ੍ਰੀਤ ਕੌਰ ਭਲੂਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਨਰੇਗਾ ਮਜ਼ਦੂਰਾਂ ਤੇ ਨਰੇਗਾ ਮੇਟਾਂ ਨੂੰ ਆ ਰਹੀਆਂ ਸਮੱਸਿਆ ਬਾਰੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ ਤੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਦੌਲਤਪੁਰਾ ਨੇ ਕਿਹਾ ਕਿ 29 ਜੁਲਾਈ ਨੂੰ ਡਿਪਟੀ ਕਮਿਸ਼ਨਰ ਨਾਲ ਹੋਈ ਮੀਟਿੰਗ 'ਚ ਹੋਰਨਾਂ ਦੇ ਨਾਲ ਇਹ ਵੀ ਫ਼ੈਸਲਾ ਕੀਤਾ ਗਿਆ ਸੀ ਕਿ ਅੱਗੇ ਤੋਂ ਨਰੇਗਾ ਮੇਟਾਂ ਨੂੰ ਦਿਹਾੜੀ ਰੇਟ ਸਕਿਲਡ ਵਾਲਾ ਦਿੱਤਾ ਜਾਵੇਗਾ | ਨਰੇਗਾ ਮੇਟਾਂ ਨੂੰ ਇਹ ਦਿਹਾੜੀ ਨਰੇਗਾ ਫ਼ੰਡ ਦੇ ਮੈਟੀਰੀਅਲ ਕੋਟੇ ਵਿਚੋਂ ਦੇਣੀ ਹੈ | ਉਨ੍ਹਾਂ ਕਿਹਾ ਕਿ ਨਰੇਗਾ ਪ੍ਰਸ਼ਾਸਨ ਦਾ ਨਰੇਗਾ ਮੇਟਾਂ ਪ੍ਰਤੀ ਬੇਰੁਖ਼ੀ ਦੇ ਵਤੀਰੇ ਦਾ ਇਥੋਂ ਪਤਾ ਚੱਲਦਾ ਹੈ, ਕਿ ਤਕਰੀਬਨ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਬਲਾਕ ਨੇ ਕਿਸੇ ਵੀ ਪਿੰਡ ਦੇ ਨਰੇਗਾ ਮੇਟ ਦੀ ਦਿਹਾੜੀ ਸਕਿਲਡ ਵਾਲੀ ਪਾਉਣੀ ਸ਼ੁਰੂ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰਾਂ ਤੇ ਪ੍ਰਸ਼ਾਸਨ ਦੇ ਰਵੱਈਏ ਤੋਂ ਲੱਗਦਾ ਹੈ ਕਿ ਉਹ ਪੰਜਾਬ 'ਚ ਨਰੇਗਾ ਨੂੰ ਲੰਬਾ ਸਮਾਂ ਨਹੀਂ ਚਲਾਉਣਾ ਚਾਹੁੰਦੇ | ਸਰਕਾਰ ਦੇ ਇਸ ਰਵੱਈਏ ਵਿਰੁੱਧ ਨਰੇਗਾ ਮਜ਼ਦੂਰਾਂ ਕੋਲ ਸੰਘਰਸ਼ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ | ਉਨ੍ਹਾਂ ਕਿਹਾ ਕਿ ਨਰੇਗਾ ਮੇਟਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ | ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਨਰੇਗਾ ਮੇਟਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਆਉਣ ਵਾਲੇ ਸਮੇਂ ਵਿਚ ਜ਼ਿਲ੍ਹੇ ਦੇ ਨਰੇਗਾ ਮੇਟਾਂ ਦਾ ਇਕ ਵਫ਼ਦ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ ਨੂੰ ਮਿਲ ਕੇ ਜਾਣੂੰ ਕਰਵਾਏਗਾ | ਮੀਟਿੰਗ ਨੂੰ ਰਵਿੰਦਰ ਕੌਰ ਮਹੇਸ਼ਰੀ, ਅਮਰੀਕ ਸਿੰਘ ਖੁਖਰਾਣਾ, ਸੁਖਵਿੰਦਰ ਸਿੰਘ ਭਲੂਰ, ਬਲਜੀਤ ਕੌਰ, ਇਕਬਾਲ ਸਿੰਘ ਗੱਜਣ ਵਾਲਾ, ਰੇਨੂੰ ਬਾਲਾ, ਗੁਰਚਰਨ ਸਿੰਘ ਸਮਾਧ ਭਾਈ, ਰਵਿੰਦਰ ਕੌਰ ਬੰਬੀਹਾ ਭਾਈ, ਸੁਨੀਤਾ ਰਾਣੀ ਵਾਂਦਰ, ਰਮਨਦੀਪ ਕੌਰ, ਸੰਦੀਪ ਕੌਰ ਡਰੋਲੀ, ਵੀਰਪਾਲ ਕੌਰ ਠੱਠੀ ਭਾਈ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਲੂਬਰਡ ਸੰਸਥਾ ਨੇ ਲਗਵਾਇਆ ਯੂ. ਕੇ. ਦਾ ਸਟੱਡੀ ਵੀਜ਼ਾ ਅਗਲੀ ਖ਼ਬਰ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨਾ ਹਰੇਕ ਦਾ ਫ਼ਰਜ਼-ਬਾਬਾ ਬਲਵਿੰਦਰ ਸਿੰਘ ਚੰਦ ਪੁਰਾਣਾ
Ad Position 24