26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪ੍ਰਵਾਸੀ ਭਾਰਤੀ ਗੁਰਮੇਲ ਸਿੰਘ ਗੇਲਾ ਕੈਨੇਡਾ ਤੇ ਬਲਜਿੰਦਰ ਸਿੰਘ ਯੂ. ਕੇ. ਵਲੋਂ ਡੇਢ ਲੱਖ ਦੀ ਰਾਸ਼ੀ ਭੇਟ

Ad Position 21
No active advertisement
ਅਜੀਤ ਡੈਸਕ 30-08-2025
ਕਿਸ਼ਨਪੁਰਾ ਕਲਾਂ, 29 ਅਗਸਤ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਖ਼ੁਰਦ ਦੇ ਜੰਮਪਲ ਪ੍ਰਵਾਸੀ ਭਾਰਤੀ ਤੇ ਉੱਘੇ ਸਮਾਜ ਸੇਵੀ ਗੁਰਮੇਲ ਸਿੰਘ ਗੇਲਾ ਕੈਨੇਡਾ ਤੇ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਪ੍ਰਧਾਨ ਹੇਜ ਕਲੱਬ ਯੂ. ਕੇ. ਵਲੋਂ ਆਪਣੀ ਨੇਕ ਕਮਾਈ 'ਚੋਂ ਦਸਵੰਧ ਕੱਢਦਿਆਂ ਹੋਇਆਂ ਡੇਢ ਲੱਖ ਰੁਪਏ ਦੀ ਰਾਸ਼ੀ ਸੰਤ ਬਾਬਾ ਖਜਾਨ ਸਿੰਘ ਮੇਲਾ ਕਮੇਟੀ ਭਿੰਡਰ ਕਲਾਂ ਨੂੰ ਭੇਜੀ ਗਈ | ਇਹ ਰਾਸ਼ੀ ਇਨ੍ਹਾਂ ਪ੍ਰਵਾਸੀ ਭਾਰਤੀਆਂ ਦੇ ਪਿਤਾ ਹਰਬੰਸ ਸਿੰਘ ਤੂਰ ਸਾਬਕਾ ਮੈਂਬਰ ਪੰਚਾਇਤ ਤੇ ਉਨ੍ਹਾਂ ਦੇ ਭਰਾਤਾ ਜਗਰਾਜ ਸਿੰਘ ਤੂਰ ਜੀ. ਐਮ. ਪੰਜਾਬ ਰੋਡਵੇਜ਼ ਨੇ ਮੇਲਾ ਕਮੇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਗਾ ਨੂੰ ਸਮੂਹ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿਚ ਭੇਟ ਕੀਤੀ | ਇਸ ਮੌਕੇ ਸਮੂਹ ਕਮੇਟੀ ਦੇ ਅਹੁਦੇਦਾਰਾਂ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਇਹ ਪਰਿਵਾਰ ਇਸੇ ਤਰ੍ਹਾਂ ਹੀ ਆਪਣਾ ਵੱਧ ਚੜ੍ਹ੍ਹ ਕੇ ਯੋਗਦਾਨ ਪਾਉਂਦਾ ਰਹੇਗਾ | ਇਸ ਸਮੇਂ ਪ੍ਰਧਾਨ ਗੁਰਬਿੰਦਰ ਸਿੰਘ ਗੋਗਾ, ਰਣਜੀਤ ਸਿੰਘ ਬਾਬੇ ਕੇ, ਜਰਨੈਲ ਸਿੰਘ ਬਾਬੇ ਕੇ, ਕੇਵਲ ਸਿੰਘ, ਰਣਜੋਤ ਸਿੰਘ ਯੋਧਾ, ਜਿੰਦਰ ਸਿੰਘ, ਗੁਰਤੇਜ ਸਿੰਘ ਤੇਜਾ ਖਹਿਰਾ, ਸਵਰਨ ਸਿੰਘ ਨੋਨੀ ਕਾਮਰੇਡ, ਕੈਪਟਨ ਅਮਰਿੰਦਰ ਸਿੰਘ, ਜੋਗਿੰਦਰ ਸਿੰਘ, ਭਗਵੰਤ ਸਿੰਘ, ਦਰਸ਼ਨ ਸਿੰਘ ਸੰਧੂ, ਜਗਰਾਜ ਸਿੰਘ ਰਾਜੂ, ਗੁਰਮੀਤ ਸਿੰਘ ਮੀਤਾ, ਦਵਿੰਦਰ ਸਿੰਘ ਦਾਰਾ, ਜਗਜੀਤ ਸਿੰਘ, ਜਸਵੀਰ ਸਿੰਘ ਦੁਕੀ, ਹੈਪੀ ਰਾਜਸਥਾਨੀ, ਕੁਲਵੰਤ ਸਿੰਘ ਪੱਪੂ, ਜਗਮੋਹਨ ਸਿੰਘ ਫ਼ੌਜੀ, ਰਾਜੂ ਭਿੰਡਰ, ਮਨੀ ਜ਼ੈਲਦਾਰ, ਜਗਰਾਜ ਸਿੰਘ ਸਾਬਕਾ ਪੰਚ ਆਦਿ ਕਮੇਟੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਪਣੀ ਟੀਮ ਨਾਲ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪੁੱਜੇ ਪ੍ਰਧਾਨ ਤੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਅਗਲੀ ਖ਼ਬਰ ਡਾ. ਅਸ਼ੋਕ ਸਿੰਗਲਾ ਵਲੋਂ ਹੜ੍ਹ ਸੰਭਾਵਿਤ ਖੇਤਰ ਦਾ ਦੌਰਾ
Ad Position 24