23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕੋਟ ਸਦਰ ਖਾਂ ਨਿਵਾਸੀਆਂ ਨੇ ਲੰਗਰ ਸੇਵਾ ਆਰੰਭੀ

Ad Position 21
No active advertisement
ਅਜੀਤ ਡੈਸਕ 31-08-2025
ਕੋਟ ਈਸੇ ਖਾਂ, 30 ਅਗਸਤ (ਗੁਰਮੀਤ ਸਿੰਘ ਖਾਲਸਾ)-ਪੰਜਾਬ ਅੰਦਰ ਹੜ੍ਹਾਂ ਦੀ ਪਈ ਵੱਡੀ ਮਾਰ ਦੇ ਚੱਲਦਿਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਭਾਈਚਾਰਿਆਂ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਜੰਗੀ ਪੱਧਰ 'ਤੇ ਅਰੰਭੀਆਂ ਗਈਆਂ ਹਨ | ਉਸੇ ਦੇ ਚੱਲਦਿਆਂ ਪਿੰਡ ਕੋਟ ਸਦਰ ਖਾਂ ਨਿਵਾਸੀਆਂ ਨੇ ਲੰਗਰ ਪਕਾ ਕੇ ਪ੍ਰਭਾਵਿਤ ਥਾਵਾਂ 'ਤੇ ਲਿਜਾਣ ਦੀ ਸੇਵਾ ਸ਼ੁਰੂ ਕੀਤੀ | ਜਿਸ 'ਚ ਪਿੰਡ ਦੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਤੇ ਲੋਹ ਲੰਗਰ ਕਮੇਟੀ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ | ਇਸ ਮੌਕੇ ਸੇਵਾਦਾਰ ਬਾਬਾ ਸੁਖਦੇਵ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਪ੍ਰਭਜੀਤ ਸਿੰਘ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ, ਹਰਜਿੰਦਰ ਸਿੰਘ ਅਸ਼ੋਕ ਆਦਿ ਨੇ ਦੱਸਿਆ ਕਿ ਇਹ ਲੰਗਰ ਪ੍ਰਸ਼ਾਦੇ ਦੀ ਸੇਵਾ ਪਹਿਲੇ ਪੰਜ ਦਿਨ ਲਗਾਤਾਰ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਹੜ੍ਹ ਪੀੜਤਾਂ ਦੀਆਂ ਜੋ ਵੀ ਲੋੜਾਂ ਤੇ ਪਸ਼ੂਆਂ ਲਈ ਚਾਰਾ ਤੇ ਹੋਰ ਵਸਤਾਂ ਦੀ ਜ਼ਰੂਰਤ ਪਵੇਗੀ ਉਹ ਸੇਵਾਵਾਂ ਵੀ ਜਿੰਨੀਆਂ ਹੋ ਸਕੀਆਂ ਉਨ੍ਹਾਂ ਨਿਭਾਈਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਕਰ ਪੰਜਾਬ ਦੇ ਲੋਕਾਂ ਨਾਲ ਡਟ ਕੇ ਖੜੇ੍ਹ-ਭੰਗੇਰੀਆਂ/ਗਗੜਾ/ਭਾਰਤ... ਅਗਲੀ ਖ਼ਬਰ ਵਿਧਾਇਕਾ ਤੇ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ
Ad Position 24