03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਈ ਸਰਬਜੀਤ ਸਿੰਘ ਖ਼ਾਲਸਾ ਐਮ.ਪੀ. ਫ਼ਰੀਦਕੋਟ ਦੀ ਟੀਮ ਪਿੰਡ ਸ਼ੇਰੇ ਵਾਲੇ ਧਰਮਕੋਟ ਪਹੁੰਚੀ <br/>

Ad Position 21
No active advertisement
ਅਜੀਤ ਡੈਸਕ 02-09-2025
ਧਰਮਕੋਟ, 1 ਸਤੰਬਰ (ਪਰਮਜੀਤ ਸਿੰਘ)-ਭਾਈ ਸਰਬਜੀਤ ਸਿੰਘ ਖ਼ਾਲਸਾ ਸੰਸਦ ਮੈਂਬਰ ਫ਼ਰੀਦਕੋਟ ਦੀ ਟੀਮ ਹਲਕਾ ਧਰਮਕੋਟ ਦੇ ਪਿੰਡ ਸ਼ੇਰੇ ਵਾਲੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਸੰਦੀਪ ਸਿੰਘ ਮੌਜਗੜ੍ਹ ਅਤੇ ਕਰਮਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਟੀਮ ਵਲੋਂ ਲੋਕਾਂ ਦਾ ਹਾਲ-ਚਾਲ ਪੁੱਛਿਆ ਗਿਆ ਅਤੇ ਉਨ੍ਹਾਂ ਨੂੰ ਕਿਹੜੀਆਂ ਸੁਵਿਧਾਵਾਂ ਤੇ ਸਹਾਇਤਾ ਦੀ ਜ਼ਰੂਰਤ ਹੈ, ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਲੋੜਾਂ ਲੋਕਾਂ ਵਲੋਂ ਦੱਸੀਆਂ ਗਈਆਂ ਹਨ, ਉਨ੍ਹਾਂ ਦੇ ਆਧਾਰ 'ਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਦੀ ਟੀਮ ਵਲੋਂ ਪੂਰੀ ਮਦਦ ਕੀਤੀ ਜਾਵੇਗੀ | ਇਸ ਮੌਕੇ ਟੀਮ ਵਿਚ ਹਲਕਾ ਇੰਚਾਰਜ ਸੰਦੀਪ ਸਿੰਘ ਮੌਜਗੜ੍ਹ, ਕਰਮਜੀਤ ਸਿੰਘ ਰਸੂਲਪੁਰ, ਧਰਮਪ੍ਰੀਤ ਸਿੰਘ ਬਾਜੇਕੇ, ਮਨਜੀਤ ਸਿੰਘ ਰਸੂਲਪੁਰ, ਦਿਲਪ੍ਰੀਤ ਸਿੰਘ ਮੌਜਗੜ੍ਹ ਅਤੇ ਤਰਨਦੀਪ ਸਿੰਘ ਰਸੂਲਪੁਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਾਡੀ ਢੋਸ, ਡੀ.ਸੀ. ਸਾਗਰ ਸੇਤੀਆ, ਏ.ਡੀ.ਸੀ. ਚਾਰੂ ਮਿਤਾ ਵਲੋਂ ਧੁੱਸੀ ਬੰਨ੍ਹ, ਸੰਘੇੜਾ ਦਾ ਦੌਰਾ ਅਗਲੀ ਖ਼ਬਰ ਸਰਕਾਰ ਦੇ ਵਿਆਪਕ ਪ੍ਰਬੰਧਾਂ ਦੀ ਘਾਟ ਕਾਰਨ ਬਣੀ ਹੜ੍ਹਾਂ ਦੀ ਸਥਿਤੀ-ਰਵੀ ਗਰੇਵਾਲ <br/>
Ad Position 24
No active advertisement