ਨਿਹਾਲ ਸਿੰਘ ਵਾਲਾ, 1 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਗੁਰਦੁਆਰਾ ਲੋਹਗੜ੍ਹ ਸਾਹਿਬ (ਜ਼ਫ਼ਰਨਾਮਾ ਸਾਹਿਬ) ਪਿੰਡ ਦੀਨਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੱਚਿਆਂ ਦੇ ਗੁਰਬਾਣੀ ਸ਼ਬਦ ਕੀਰਤਨ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸ਼ਬਦ ਕੀਰਤਨ ਮੁਕਾਬਲੇ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕੀਰਤਨ ਮੁਕਾਬਲਿਆਂ ਦੀ ਜੱਜਮੈਂਟ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਪਾਲ ਸਿੰਘ ਅਤੇ ਸਰਪੰਚ ਰਣਜੀਤ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰਦੀਪਕ ਸਿੰਘ ਨੇ ਕੀਰਤਨ ਸਿਖਲਾਈ ਲੈਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਸਮੇਂ 'ਚ ਗੁਰਮਤਿ ਦੀ ਸਿੱਖਿਆ ਲੈਣ ਵਾਲੇ ਬਹੁਤ ਹੀ ਘੱਟ ਪਰਿਵਾਰ ਹਨ ਜੋ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਸਿੱਖਣ ਅਤੇ ਕੀਰਤਨ ਸਿੱਖਣ ਦੇ ਪ੍ਰੇਰਨਾ ਦਿੰਦੇ ਹਨ | ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸਾਰੇ ਪ੍ਰੋਗਰਾਮ ਨੂੰ ਕਰਵਾਉਣ ਲਈ ਬਾਬਾ ਸੁਖਵਿੰਦਰ ਸਿੰਘ ਜੀ ਖ਼ਾਲਸਾ ਅਮਰੀਕਾ ਅਤੇ ਭਾਈ ਲਖਵੀਰ ਸਿੰਘ ਨਿਊਜ਼ੀਲੈਂਡ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਭਾਈ ਹਰਜਿੰਦਰ ਸਿੰਘ ਖ਼ਾਲਸਾ ਪ੍ਰਧਾਨ ਸੁਖਮਨੀ ਸਾਹਿਬ ਸੁਸਾਇਟੀ, ਪ੍ਰਧਾਨ ਰੁਪਿੰਦਰ ਸਿੰਘ ਦੀਨਾ, ਭਾਈ ਕੁਲਵੰਤ ਸਿੰਘ ਘੰਡਾ ਬੰਨਾ ਮੀਤ ਗ੍ਰੰਥੀ, ਭਾਈ ਕੁਲਵਿੰਦਰ ਸਿੰਘ ਕਿੰਦਾ ਮੀਤ ਪ੍ਰਧਾਨ ਸੁਸਾਇਟੀ, ਭਾਈ ਗੁਰਕੰਵਲਪ੍ਰੀਤ ਸਿੰਘ, ਭਾਈ ਜਸਪ੍ਰੀਤ ਸਿੰਘ, ਭਾਈ ਮਨਜਿੰਦਰ ਸਿੰਘ ਗ੍ਰੰਥੀ ਸੁਸਾਇਟੀ, ਅਰਸ਼ਦੀਪ ਸਿੰਘ, ਰਮਨਦੀਪ ਕੌਰ, ਸੁਮਨਦੀਪ ਕੌਰ, ਅਮਨਦੀਪ ਕੌਰ, ਮਨਦੀਪ ਕੌਰ ਖ਼ਾਲਸਾ, ਜੋਤੀ ਕੌਰ, ਜਗਰਾਜ ਸਿੰਘ ਰਾਜਾ, ਸਰਬਜੀਤ ਸਿੰਘ ਸਰਬਾ, ਇਕਬਾਲ ਸਿੰਘ, ਕੰਦੂ ਖ਼ਾਲਸਾ ਆਦਿ ਹਾਜ਼ਰ ਸਨ |