ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਡੋਂਨਬੋਸਕੋ ਮੋਗਾ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਨਗਿੰਦਰ ਕਲਾ ਮੰਚ ਚੰਡੀਗੜ੍ਹ ਦੀ ਟੀਮ ਦੇ ਮੈਂਬਰ ਜਸਬੀਰ ਸਿੰਘ ਸੁੱਚਾ ਸਿੰਘ ਗਹਰੀ, ਸੁਖਵਿੰਦਰ ਸਿੰਘ ਸੁੱਖੀ ਵਲੋਂ ਬੱਸ ਸਟੈਂਡ ਮੋਗਾ ਵਿਖੇ ਨੁੱਕੜ ਨਾਟਕ ਕਰਵਾਇਆ ਗਿਆ ਜਿਸ ਵਿਚ ਡੋਂਨਬੋਸਕੋ ਦੇ ਮੈਂਬਰ ਮਨਜੀਤ ਸਿੰਘ, ਸਰਬਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਵੀਰਪਾਲ ਕੌਰ, ਮਨਦੀਪ ਕੌਰ, ਕਮਲਜੀਤ ਕੌਰ ਕਮਲ, ਇੰਦਰਪਾਲ ਕੌਰ ਵਲੋਂ ਨਾਟਕ ਦੌਰਾਨ ਐਚ.ਆਈ.ਵੀ. ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਡੋਂਨਬੋਸਕੋ ਦਾ ਮਕਸਦ ਇਹ ਹੈ ਕਿ ਪੰਜਾਬ ਵਿਚੋਂ ਐਚ.ਆਈ.ਵੀ. ਨੂੰ ਖ਼ਤਮ ਕੀਤਾ ਜਾਵੇ | ਇਹ ਬਿਮਾਰੀ ਬਹੁਤ ਜ਼ਿਆਦਾ ਹੋ ਰਹੀ ਹੈ | ਇਸ ਤਰ੍ਹਾਂ ਦੇ ਨਾਟਕ ਵੱਖ-ਵੱਖ ਖੇਤਰਾਂ ਵਿਚ ਕਰਵਾਏ ਜਾ ਰਹੇ ਹਨ | ਡੋਂਨਬੋਸਕੋ ਮੋਗਾ ਦੇ ਮੈਂਬਰਾਂ ਵਲੋਂ ਨਗਿੰਦਰ ਕਲਾ ਮੰਚ ਟੀਮ ਦਾ ਧੰਨਵਾਦ ਕੀਤਾ ਗਿਆ |