14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਦੜਾ ਸੱਟਾ ਲਵਾਉਂਦੇ ਨਕਦੀ ਸਮੇਤ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 04-09-2025
ਕੋਟਕਪੂਰਾ, 3 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਗੁਰਮੇਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿਚ ਬੱਤੀਆਂ ਵਾਲਾ ਚੌਕ ਕੋਟਕਪੂਰਾ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਦੱਸਿਆ ਕਿ ਸੋਮਨਾਥ, ਗੋਲਡੀ, ਰਾਜ ਕੁਮਾਰ ਸਾਰੇ ਵਾਸੀ ਕੋਟਕਪੂਰਾ ਜੋ ਸਰਕਾਰ ਦੀ ਲਾਟਰੀ ਦੀ ਆੜ ਵਿਚ ਭੋਲੇ ਭਾਲੇ ਲੋਕਾਂ ਨੂੰ ਧੋਖੇ 'ਚ ਰੱਖ ਕੇ ਝੂਠ ਮਾਰਦੇ ਹਨ ਕਿ ਸਾਡੇ ਪਾਸ ਮਾਨਤਾ ਪ੍ਰਾਪਤ ਲਾਟਰੀ ਹੈ ਪ੍ਰੰਤੂ ਕੋਈ ਪਰਚੀ ਕੱਢ ਕੇ ਨਹੀਂ ਦਿੰਦੇ, ਸਗੋਂ ਹੱਥ ਨਾਲ ਲਿਖ ਕੇ ਪਰਚੀ ਦੇ ਦਿੰਦੇ ਹਨ ਅਤੇ ਆਪਣੀ ਨੋਟ ਬੁੱਕ 'ਤੇ ਨੰਬਰ ਨੋਟ ਕਰਦੇ ਹਨ | ਲਾਟਰੀ ਦੀ ਆੜ ਵਿਚ ਦੜਾ ਸੱਟਾ ਲਗਾਉਂਦੇ ਹਨ ਅਤੇ ਸਰਕਾਰ ਨੂੰ ਚੂਨਾ ਲਗਾਉਂਦੇ | ਪੁਲਿਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਕੇ ਉਕਤ ਤਿੰਨਾਂ ਵਿਅਕਤੀਆਂ ਨੂੰ 33,580 ਰੁਪਏ ਭਾਰਤੀ ਕਰੰਸੀ ਨੋਟ ਸਮੇਤ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਹੱਡੀਆਂ ਤੇ ਜੋੜਾਂ ਦੀ ਬਿਮਾਰੀ ਤੋਂ ਬਚਣ ਲਈ ਲੋਕ ਸੰਤੁਲਿਤ ਭੋਜਨ ਲੈਣ-ਡਾ. ਸੰਧੂ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਕਸਬਾ ਬਰਗਾੜੀ ਵਾਸੀ ਆਏ ਅੱਗੇ
Ad Position 24