ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵ: ਸੂਰਤ ਸਿੰਘ ਸੰਧੂ ਦੀ 19ਵੀਂ ਬਰਸੀ ਮੌਕੇ ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਸੰਧੂ ਹੱਡੀਆਂ ਤੇ ਜੋੜਾਂ ਦੇ ਹਸਪਤਾਲ ਨੇੜੇ ਦੇਵ ਹੋਟਲ ਮੇਨ ਬਾਜ਼ਾਰ ਮੋਗਾ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਗਿਆ | ਇਸ ਕੈਂਪ ਦੌਰਾਨ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਰਸ਼ਪਾਲ ਸਿੰਘ ਸੰਧੂ, ਡਾ. ਦਲਬੀਰ ਸਿੰਘ ਸੰਧੂ, ਡਾ. ਸੰਜੀਤ ਕੁਮਾਰ ਮਹਿਤਾ ਵਲੋਂ 225 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਇਸ ਤੋਂ ਇਲਾਵਾ 200 ਮਰੀਜ਼ਾਂ ਦੇ ਮੁਫ਼ਤ ਬੀ.ਐਮ.ਡੀ. ਟੈਸਟ ਕੀਤੇ ਗਏ, 150 ਐਕਸਰੇ ਅਤੇ 160 ਦੇ ਕਰੀਬ ਲੈਬ ਟੈਸਟ ਕੀਤੇ ਗਏ | ਇਸ ਮੌਕੇ ਡਾ. ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਦੇ ਕੈਂਪ ਤੋਂ ਬਾਅਦ ਸਤੰਬਰ 2025 ਦੇ ਸਾਰੇ ਮਹੀਨੇ ਵਿਚ ਵਿਦੇਸ਼ੀ ਗੋਡੇ ਤੇ ਚੂਲੇ ਬਦਲਣ ਤੇ ਬਾਕੀ ਸਾਰੇ ਆਪ੍ਰੇਸ਼ਨਾਂ ਉੱਪਰ 10 ਫ਼ੀਸਦੀ ਛੋਟ ਦਿੱਤੀ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਫਾਸਟ ਫੂਡ ਛੱਡ ਕੇ ਸੰਤੁਲਿਤ ਭੋਜਨ ਅਪਣਾਉਣ ਤੇ ਰੋਜ਼ਾਨਾ ਯੋਗਾ ਤੇ ਕਸਰਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ | ਡਾ. ਸੰਧੂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਪ੍ਰਾਈਵੇਟ ਹਸਪਤਾਲਾਂ 'ਤੇ ਭਰੋਸਾ ਕਰ ਕੇ ਸਰਕਾਰੀ ਸਕੀਮਾਂ ਤਹਿਤ ਪ੍ਰਾਈਵੇਟ ਹਸਪਤਾਲਾਂ ਦੀਆਂ ਜ਼ਿਆਦਾ ਤੋਂ ਜ਼ਿਆਦਾ ਸੇਵਾਵਾਂ ਲੈ ਕੇ ਲੋਕਾਂ ਨੂੰ ਚੰਗੀਆਂ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ | ਇਸ ਮੌਕੇ ਸੁਖਰਾਜ ਸਿੰਘ ਜਨਰਲ ਮੈਨੇਜਰ, ਜਗਰਾਜ ਸਿੰਘ ਲੈਬ ਟੈਕਨੀਸ਼ੀਅਨ, ਸਚਿਨ ਕੁਮਾਰ, ਬਲਜਿੰਦਰ ਸਿੰਘ ਗਿਆਨੀ, ਪੂਨਮ, ਮਨਪ੍ਰੀਤ ਕੌਰ, ਵਿਪਨ ਕੁਮਾਰ, ਸਿਮਰਜੀਤ ਕੌਰ, ਇੰਦਰਜੀਤ ਕੌਰ, ਹਰਪ੍ਰੀਤ ਸਿੰਘ, ਸੁਖਦੀਪ ਸਿੰਘ, ਸੁਖਦੇਵ ਸਿੰਘ, ਸਤਿਆਜੀਤ ਤੇ ਸਮਰਪ੍ਰੀਤ ਸਿੰਘ ਮੈਂਗੀ ਫਾਰਮਾਸਿਸਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਰੀਜ਼ ਹਾਜ਼ਰ ਸਨ |