14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਰਾਜਪੂਤ ਭਲਾਈ ਸੰਸਥਾ ਮੋਗਾ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਭੇਜੀ

Ad Position 21
No active advertisement
ਅਜੀਤ ਡੈਸਕ 06-09-2025
ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਰਾਜਪੂਤ ਭਲਾਈ ਸੰਸਥਾ ਰਜਿ: ਮੋਗਾ ਵਲੋਂ ਵੱਖ-ਵੱਖ ਸਮਾਜ ਸੇਵੀ ਕਾਰਜਾਂ ਦੀ ਲੜੀ ਅਧੀਨ ਇਸ ਸਮੇਂ ਕੁਦਰਤ ਦੀ ਕਰੋਪੀ ਨਾਲ ਹੜ੍ਹਾਂ ਦੇ ਦੁਖਾਂਤ ਤੋਂ ਪ੍ਰਭਾਵਿਤ ਲੋੜਵੰਦਾਂ ਦਾ ਦਰਦ ਮਹਿਸੂਸ ਕਰਦਿਆਂ 11 ਹਜ਼ਾਰ ਰੁਪਏ ਦੀ ਰਾਸ਼ਨ ਸਮੱਗਰੀ ਭੇਜੀ ਹੈ | ਮੁੱਖ ਪ੍ਰਬੰਧਕ ਕੁਲਦੀਪ ਸਿੰਘ ਕੋਮਲ ਨੇ ਦੱਸਿਆ ਕਿ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਸ ਕਾਰਜ ਲਈ ਖ਼ੁਸ਼ੀ ਮਹਿਸੂਸ ਕੀਤੀ ਅਤੇ ਅਰਦਾਸ ਕੀਤੀ ਕਿ ਪ੍ਰਮਾਤਮਾ ਇਸ ਸੰਕਟ ਵਿਚ ਫਸੇ ਲੋਕਾਂ ਨੂੰ ਰਾਹਤ ਦੇਵੇ | ਚੇਅਰਮੈਨ ਰਣਜੀਤ ਸਿੰਘ ਸਬਰੀਨਾ, ਵਾਈਸ ਚੇਅਰਮੈਨ ਜਸਵੰਤ ਸਿੰਘ ਅਤੇ ਵਿੱਤ ਸਕੱਤਰ ਵਿਜੇ ਕੰਡਾ ਨੇ ਇਸ ਵਡਮੁੱਲੇ ਕਾਰਜ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ | ਵਰਨਣਯੋਗ ਹੈ ਕਿ ਇਹ ਸਮਗਰੀ ਸਿੱਖ ਗਲੋਬਲ ਮੋਗਾ ਦੇ ਪ੍ਰਧਾਨ ਗੁਰਜੋਤ ਸਿੰਘ ਰਾਹੀਂ ਲੋੜਵੰਦਾਂ ਨੂੰ ਭੇਜੀ ਗਈ |

Ad Position 22
No active advertisement
ਪਿਛਲੀ ਖ਼ਬਰ ਦਲਜੀਤ ਸਿੰਘ ਜੀਤਾ ਦੀ ਬਣਾਈ ਫੇਕ ਫੇਸਬੁੱਕ ਆਈ.ਡੀ. ਅਗਲੀ ਖ਼ਬਰ ਅਗਰਵਾਲ ਸਮਾਜ ਸਭਾ ਵਲੋਂ ਅਧਿਆਪਕ ਦਿਵਸ 'ਤੇ ਸਮਾਗਮ
Ad Position 24