ਕਿਸ਼ਨਪੁਰਾ ਕਲਾਂ, 21 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪਿੰਡ ਇੰਦਰਗੜ੍ਹ ਤੋਂ ਉੱਘੇ ਸਮਾਜ ਸੇਵੀ ਕੁਲਵਿੰਦਰ ਸਿੰਘ ਸਿੱਧੂ ਜੇ.ਈ. ਪੀ. ਡਬਲਯੂ. ਡੀ. ਦੇ ਹੋਣਹਾਰ ਭਤੀਜਾ ਕਾਕਾ ਅਵੀਜੋਤ ਸਿੰਘ ਸਿੱਧੂ ਸਪੁੱਤਰ ਗੁਰਮੀਤ ਸਿੰਘ ਸਿੱਧੂ (ਸਿਡਨੀ) ਆਸਟ੍ਰੇਲੀਆ ਦਾ ਜੋ ਕਿ ਉੱਭਰਦਾ ਫੁੱਟਬਾਲ ਟੀਮ ਦਾ ਖਿਡਾਰੀ ਨੂੰ ਪੰਜਵੀਂ ਵਾਰ ਕਪਤਾਨ ਬਣ ਕੇ ਆਪਣੇ ਪਿੰਡ ਇੰਦਰਗੜ੍ਹ ਵਿਖੇ ਪਹੁੰਚਣ ਤੇ ਅੱਜ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਸਰਪੰਚ, ਪੰਚ ਤੇ ਨਗਰ ਨਿਵਾਸੀਆਂ ਵਲੋਂ ਹਾਰ ਪਾ ਕੇ ਢੋਲ ਢਮੱਕਿਆਂ ਅਤੇ ਟਰੈਕਟਰ ਤੇ ਬਿਠਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ | ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ ਕਰਨ ਉਪਰੰਤ ਗੁਰਦੁਆਰਾ ਬਾਬਾ ਫ਼ੋਗਾ ਸਿੰਘ ਦੇ ਹੈੱਡ ਗ੍ਰੰਥੀ ਭਾਈ ਕੰਵਲਜੀਤ ਸਿੰਘ ਨੇ ਸੁੱਖ ਸ਼ਾਂਤੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ | ਇਸ ਸਮੇਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਪੰਚ ਮਨਜਿੰਦਰ ਸਿੰਘ ਬਾਬਾ, ਸਾਬਕਾ ਸਰਪੰਚ ਗੁਰਜਿੰਦਰ ਸਿੰਘ ਸੋਨੀ, ਰਜਿੰਦਰਪਾਲ ਸਿੰਘ ਭੰਬਾ ਆਦਿ ਨਗਰ ਨਿਵਾਸੀਆਂ ਵਲੋਂ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਅਵੀਜੋਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਨਗਰ ਦੇ ਸਰਪੰਚ ਮਨਜਿੰਦਰ ਸਿੰਘ ਬਾਬਾ ਅਤੇ ਤਾਇਆ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਗੁਰਮੀਤ ਸਿੰਘ ਸਿੱਧੂ ਆਸਟ੍ਰੇਲੀਆ ਤੋਂ ਆਪਣੇ ਪੁੱਤਰ ਅਵੀਜੋਤ ਸਿੰਘ ਸਿੱਧੂ ਨੂੰ ਤਿੰਨ ਮਹੀਨਿਆਂ ਦਾ ਸੀ ਉਦੋਂ ਹੀ ਆਪਣੇ ਭਰਾ ਕੁਲਵਿੰਦਰ ਸਿੰਘ ਸਿੱਧੂ ਜੇ.ਈ. ਕੋਲ ਇੰਦਰਗੜ੍ਹ ਵਿਖੇ ਛੱਡ ਗਏ ਤੇ ਪੰਜ ਸਾਲ ਬਾਅਦ ਉਹ ਆਸਟੇ੍ਰਲੀਆ ਗਿਆ ਉਪਰੰਤ ਪੜ੍ਹਾਈ ਦੇ ਨਾਲ ਨਾਲ ਫੁੱਟਬਾਲ ਦਾ ਬਹੁਤ ਸ਼ੌਕ ਹੋਣ ਕਰਕੇ ਅੱਠ ਸਾਲ ਤੋਂ ਲੈ ਕੇ 16 ਸਾਲ ਤੱਕ ਫੁੱਟਬਾਲ ਦਾ ਨਾਮੀ ਖਿਡਾਰੀ ਵਜੋਂ ਉੱਭਰਿਆ ਅਤੇ ਪੰਜਵੀਂ ਵਾਰ ਕਪਤਾਨ ਬਣ ਕੇ ਆਪਣੇ ਨਗਰ ਪੰਜਾਬ ਦਾ ਨਾਂ ਰੌਸ਼ਨ ਕੀਤਾ | ਕਪਤਾਨ ਅਭਿਜੋਤ ਸਿੰਘ ਸਿੱਧੂ ਦੇ ਪਿਤਾ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪਿਛਲੇ ਚਾਰ ਮਹੀਨੇ ਪਹਿਲਾਂ ਵੀ ਸਿਡਨੀ ਵਿਚ ਸਿੱਖ ਵਰਲਡ ਟੀਮ ਵਿਚ ਗੋਲ ਕੀਪਰ ਤੌਰ ਤੇ ਖੇਡ ਕੇ ਤਿੰਨ ਮੈਚ ਜਿੱਤ ਕੇ ਆਪਣੇ ਪੰਜਾਬ ਦਾ ਨਾਂ ਰੌਸ਼ਨ ਕੀਤਾ | ਸਰਪੰਚ ਮਨਜਿੰਦਰ ਸਿੰਘ ਬਾਬਾ ਨੇ ਦੱਸਿਆ ਕਿ ਪਿੰਡ ਲਈ ਮੋਗਾ ਜ਼ਿਲੇ੍ਹ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਛੋਟੀ ਉਮਰ ਵਿਚ ਹੀ ਵੱਡੀਆਂ ਪਲਾਂਘਾਂ ਪੁੱਟਣ ਵਾਲਾ ਅਵੀਜੋਤ ਸਿੰਘ ਸਿੱਧੂ ਨੂੰ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਹੈ ਤੇ ਵੱਡੀ ਗੱਲ ਇਹ ਹੈ ਕਿ ਦਸਤਾਰ ਸਜਾ ਕੇ ਸਾਬਤ ਸੂਰਤ ਸਿੱਖੀ ਪ੍ਰਚਾਰ ਵਧਾ ਰਿਹਾ ਹੈ | ਇਸ ਮੌਕੇ ਸਨਮਾਨ ਕਰਨ ਵਾਲਿਆਂ ਵਿੱਚ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ, ਸਰਪੰਚ ਮਨਜਿੰਦਰ ਸਿੰਘ ਬਾਬਾ ਸਾਬਕਾ ਸਰਪੰਚ ਗੁਰਜਿੰਦਰ ਸਿੰਘ, ਸਾਬਕਾ ਸਰਪੰਚ ਉਜਾਗਰ ਸਿੰਘ,ਰਜਿੰਦਰ ਪਾਲ ਸਿੰਘ ਭੰਬਾ, ਰਾਣਾ ਲਾਟੀਆ, ਹਰਜਿੰਦਰ ਸਿੰਘ ਸਿੱਧੂ ਆਤਮਜੀਤ ਸਿੰਘ, ਜਿੰਦਰ ਸਿੰਘ, ਮਨਜਿੰਦਰ ਸਿੰਘ ਪੰਚ, ਗੁਰਦੇਵ ਸਿੰਘ,ਸਾਬਕਾ ਪ੍ਰਧਾਨ ਮੁਕੰਦ ਸਿੰਘ, ਪ੍ਰਧਾਨ ਪ੍ਰਦੀਪ ਸਿੰਘ, ਜਗਜੀਤ ਸਿੰਘ, ਮੰਗਲ ਸਿੰਘ, ਮਨਦੀਪ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਮਹਿੰਦਰ ਕੌਰ, ਇੰਦਰਜੀਤ ਕੌਰ, ਪ੍ਰੀਤਮ ਕੌਰ ਆਦਿ ਹਾਜ਼ਰ ਸਨ |
ਫੁੱਟਬਾਲ ਦੇ ਕਪਤਾਨ ਦਾ ਆਸਟ੍ਰੇਲੀਆ ਤੋਂ ਪਿੰਡ ਪਹੁੰਚਣ 'ਤੇ ਹੋਇਆ ਵਿਸ਼ੇਸ਼ ਸਨਮਾਨ
ਅਜੀਤ ਡੈਸਕ
22-09-2025