06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮੋਗਾ ਦੇ 3 ਖਿਡਾਰੀ ਪੰਜਾਬ ਸੀਨੀਅਰ ਮੈਨਜ਼ ਟੀਮ ਲਈ ਚੁਣੇ ਗਏ <br/>

Ad Position 21
No active advertisement
ਅਜੀਤ ਡੈਸਕ 23-09-2025
ਮੋਗਾ, 22 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਲਈ ਇਹ ਇਕ ਮਾਣ ਦੀ ਗੱਲ ਹੈ ਕਿ ਤਿੰਨ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਦੀਪਿਨ ਚਿਤਕਾਰਾ, ਸ਼ੁਭਮ ਰਾਣਾ ਅਤੇ ਹਰਜੋਤ ਸਿੰਘ ਨੂੰ ਪੰਜਾਬ ਸਨੀਅਰ ਮੈਨਜ਼ ਵਿਚ ਚੁਣਿਆਂ ਗਿਆ ਹੈ | ਇਹ ਟੀਮ 25 ਸਤੰਬਰ ਤੋ 1 ਅਕਤੂਬਰ 2025 ਤੱਕ ਮੋਹਾਲੀ ਵਿਚ ਰੇਲਵੇਜ਼ ਸਨੀਅਰ ਮੈਨਜ਼ ਟੀਮ ਦੇ ਖ਼ਿਲਾਫ਼ ਪੈ੍ਰਕਟਿਸ ਮੈਚਾਂ ਵਿਚ ਭਾਗ ਲਵੇਗੀ | ਚੁਣੇ ਗਏ ਖਿਡਾਰੀਆਂ ਨੂੰ 23 ਸਤੰਬਰ ਨੂੰ ਦੁਪਹਿਰ 2 ਵਜੇ ਹੋਟਲ ਬੈੱਸਟ ਵੈਸਟਰਨ ਪਲਸ ਮੋਹਾਲੀ 'ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਜਿੱਥੇ ਉਨ੍ਹਾਂ ਦਾ ਉਦੈ ਕੌਲ, ਹੈੱਡ ਕੋਚ ਵਲੋਂ ਸਵਾਗਤ ਕੀਤਾ ਜਾਵੇਗਾ | ਖਿਡਾਰੀਆਂ ਨੂੰ ਆਪਣੇ ਸਫ਼ੈਦ ਕ੍ਰਿਕਟ ਕੱਪੜੇ ਲੈ ਕੇ ਆਉਣ ਦੀ ਸਲਾਹ ਦਿੱਤੀ ਗਈ ਹੈ | ਇਸ ਚੋਣ ਨਾਲ ਮੋਗਾ ਵਿਚ ਵਧ ਰਹੀ ਕ੍ਰਿਕਟ ਪ੍ਰਤਿਭਾ ਨੂੰ ਸਨਮਾਨ ਮਿਲਿਆ ਹੈ ਅਤੇ ਖਿਡਾਰੀਆਂ ਲਈ ਅਗਲੇ ਡੋਮੇਸਿਟਕ ਸੀਜ਼ਨ ਵਿਚ ਕੀਮਤੀ ਅਨੁਭਵ ਦਾ ਮੌਕਾ ਹੈ | ਕਮਲ ਅਰੋੜਾ, ਅਪੈਕਸ ਕੌਂਸਲ ਮੈਂਬਰ ਪੀ.ਸੀ.ਏ. ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਜਿਤਾਇਆ ਕਿ ਉਹ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ | ਪੈਟਰਨ ਡਾ. ਸੰਜੀਵ ਕੁਮਾਰ ਸੈਣੀ, ਰਵਿੰਦਰ ਸਿੰਘ ਪੈ੍ਰਜ਼ੀਡੈਂਟ ਰਾਜੀਵ ਕੁਮਾਰ ਜੁਇੰਟ ਸੈਕਟਰੀ, ਪ੍ਰਦੀਪ ਮੋਂਗਾ ਅਤੇ ਸਨੀ ਮਨਚੰਦਾ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਸੂਬੇ ਦੀ ਟੀਮ ਲਈ ਚੁਣੇ ਜਾਣ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਹ ਤਿੰਨੋ ਖਿਡਾਰੀ ਰੇਲਵੇਜ਼ ਖ਼ਿਲਾਫ਼ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੋਗਾ ਦਾ ਨਾਂਅ ਰੌਸ਼ਨ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਔਰਤ ਸਮੇਤ 2 ਜਾਣਿਆ ਨੂੰ 100 ਗਰਾਮ ਹੈਰੋਇਨ ਸਮੇਤ ਕੀਤਾ ਕਾਬੂ ਅਗਲੀ ਖ਼ਬਰ ਬਾਰਿਸ਼ਾਂ ਪਿੱਛੋਂ ਰੋਡੇ ਵਾਸੀਆਂ ਨੇ ਸਫਾਈ ਅਭਿਆਨ ਚਲਾਇਆ <br/>
Ad Position 24
No active advertisement