06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਰਕਾਰੀ ਸਕੂਲ ਕਮਾਲ ਕੇ ਦੇ ਅਧਿਆਪਕਾਂ 'ਤੇ ਹੋਏ ਪਰਚੇ ਨੂੰ ਰੱਦ ਕਰਵਾਉਣ ਲਈ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਐਸ.ਐਸ.ਪੀ. ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 23-09-2025
ਮੋਗਾ, 22 ਸਤੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਦੀਆਂ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲ ਦੇ ਅਧਿਆਪਕਾਂ ਉੱਪਰ ਵਿਦਿਆਰਥੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਪਾਏ ਨਜਾਇਜ਼ ਪਰਚੇ ਦੇ ਸਬੰਧ ਵਿਚ ਡੀ.ਟੀ.ਐਫ. ਪੰਜਾਬ ਦੇ ਸੂਬਾ ਪ੍ਰਧਾਨ ਦਿਗ ਵਿਜੈਪਾਲ ਸ਼ਰਮਾ ਅਤੇ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਅੰਮੀ ਵਾਲ ਦੀ ਅਗਵਾਈ ਵਿਚ ਐਸ.ਐਸ. ਪੀ. ਮੋਗਾ ਨੂੰ ਮਿਲਿਆ | ਵਫ਼ਦ ਨੇ ਐਸ.ਐਸ.ਪੀ. ਨੂੰ ਦੱਸਿਆ ਕਿ ਸਕੂਲ ਮੁਖੀ ਸੁਰਿੰਦਰਪਾਲ ਸਿੰਘ, ਚਾਰ ਪੁਰਸ਼ ਅਤੇ ਦੋ ਮਹਿਲਾ ਅਧਿਆਪਕਾਂ 'ਤੇ ਪਾਇਆ ਪਰਚਾ ਬਿਲਕੁਲ ਨਿਰਾਧਾਰ ਅਤੇ ਗ਼ਲਤ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕਰਕੇ ਪਰਚਾ ਰੱਦ ਕੀਤਾ ਜਾਵੇ | ਵਫ਼ਦ ਨੇ ਦੱਸਿਆ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ, ਐਸ.ਐਮ.ਸੀ. ਕਮੇਟੀ ਪਹਿਲਾ ਹੀ ਅਧਿਆਪਕ ਦੇ ਪੱਖ ਵਿਚ ਆਪਣਾ ਬਿਆਨ ਦੇ ਚੁੱਕੀਆਂ ਹਨ | ਐਸ. ਐਸ.ਪੀ. ਮੋਗਾ ਵਲੋਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਪੂਰੇ ਮਸਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਅਧਿਆਪਕਾਂ ਨੂੰ ਇਨਸਾਫ਼ ਦਿੱਤਾ ਜਾਵੇਗਾ | ਇਸ ਸਮੇਂ ਸੁਖਪਾਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਡੀ.ਟੀ.ਐਫ. ਮੋਗਾ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਬੀ.ਐਡ. ਫ਼ਰੰਟ, ਈ.ਟੀ.ਯੂ. ਤੋਂ ਸੁਰਿੰਦਰ ਸ਼ਰਮਾ, ਅਧਿਆਪਕ ਦਲ ਤੋਂ ਜਤਿੰਦਰਪਾਲ ਖੋਸਾ, ਸੋਹਣ ਸਿੰਘ, ਅਵਤਾਰ ਕਰੀਰ, ਗਨੀਸ਼ ਪੱਬੀ, ਜਤਿੰਦਰਪਾਲ ਸਿੰਘ, ਕਿ੍ਸ਼ਨ ਪ੍ਰਤਾਪ, ਜਸਕਰਨ ਸਿੰਘ, ਸੁਰਜੀਤ ਸਿੰਘ, ਨਰਿੰਦਰ ਸਿੰਘ, ਸੁਰਜੀਤ ਸਿੰਘ ਸਰਪੰਚ ਪਿੰਡ ਕਮਾਲ, ਜਸਵੰਤ ਸਿੰਘ ਸਰਪੰਚ, ਜਸਪ੍ਰੀਤ ਸਿੰਘ ਜੱਸਾ ਸਰਪੰਚ ਪਿੰਡ ਸਿਰਸਿੜੀ ਅਤੇ ਬੀਜਾਪੁਰ ਦਰਸ਼ਨ ਸਿੰਘ ਸਾਬਕਾ ਸਰਪੰਚ ਬਸਤੀ ਭਾਟੀ ਕੀ, ਗੁਰਦੇਵ ਸਿੰਘ ਸਰਪੰਚ ਕਮਾਲ ਕੇ ਖ਼ੁਰਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖ ਜਥੇ ਨੂੰ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਨਾ ਜਾਣ ਦੇਣਾ ਮੰਦਭਾਗਾ-ਗਿਆਨੀ ਸ਼ੇਰ ਸਿੰਘ <br/> ਅਗਲੀ ਖ਼ਬਰ ਮਾਤਾ ਗੁਰਮੀਤ ਕੌਰ ਮਿਆਣਾ ਦੇ ਅੰਤਿਮ ਸੰਸਕਾਰ 'ਚ ਅਨੇਕਾਂ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ <br/>
Ad Position 24
No active advertisement