20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

28 ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਪ੍ਰਗਤੀਸ਼ੀਲ ਮੰਚ ਮੋਗਾ ਵਿਖੇ ਕਰਵਾਏਗਾ ਸੈਮੀਨਾਰ <br/>

Ad Position 21
No active advertisement
ਨੇਚਰ ਪਾਰਕ ਮੋਗਾ ਵਿਖੇ ਪ੍ਰਗਤੀਸ਼ੀਲ ਮੰਚ ਦੇ ਮੀਟਿੰਗ ਕਰਦੇ ਹੋਏ | ਤਸਵੀਰ: ਹਰਜੀਤ ਸਿੰਘ <br/> 26-09-2025
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਪ੍ਰਗਤੀਸ਼ੀਲ ਮੰਚ ਦੀ ਮੀਟਿੰਗ ਅਮਨਦੀਪ ਸਿੰਘ ਸਿੰਘਾਂਵਾਲਾ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਸੂਬਾਈ ਪ੍ਰਧਾਨ ਬਲਕਰਨ ਮੋਗਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨਾਲ ਰੁਜ਼ਗਾਰ ਦੀ ਗਾਰੰਟੀ ਦਾ ਵਾਅਦਾ ਪੂਰਾ ਕਰਨ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ | ਕੇਜਰੀਵਾਲ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਬਦਲਾਅ ਦੇ ਨਾਂਅ 'ਤੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਹੈ | ਇਸ ਮੌਕੇ ਪ੍ਰਗਤੀਸ਼ੀਲ ਮੰਚ ਦੇ ਨਵਜੋਤ ਸਿੰਘ ਜੋਗੇਵਾਲਾ ਪ੍ਰਧਾਨ, ਸਕੱਤਰ ਜਗਜੀਤ ਸਿੰਘ ਭੁੱਲਰ ਤੇ ਬਲਵੰਤ ਸਿੰਘ ਨੇ ਕਿਹਾ ਕਿ ਇਸ ਵਾਰ 28 ਸਤੰਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਫਰੀਡਮ ਫਾਈਟਰ ਭਵਨ ਮੋਗਾ ਵਿਖੇ ਕੀਤੇ ਜਾ ਰਹੇ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਉੱਘੇ ਚਿੰਤਕ ਸੁਖਦਰਸ਼ਨ ਸਿੰਘ ਨੱਤ ਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੂਰਤ ਸਿੰਘ ਪਹੁੰਚ ਰਹੇ ਹਨ | ਇਸ ਸੈਮੀਨਾਰ ਦਾ ਪਹਿਲਾ ਵਿਸ਼ਾ ਪੰਜਾਬ ਵਿਚ ਹੜ੍ਹਾਂ ਦੇ ਕਾਰਨ ਖੇਤੀ ਸਮੱਸਿਆਵਾਂ ਤੇ ਹੱਲ ਹੋਵੇਗਾ ਅਤੇ ਦੂਸਰਾ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਕ ਪ੍ਰਸੰਗਕਤਾ 'ਤੇ ਪੰਜਾਬ ਦਾ ਭਵਿੱਖ ਹੋਵੇਗਾ | ਇਸ ਮੌਕੇ ਪ੍ਰਗਤੀਸ਼ੀਲ ਮੰਚ ਦੀ ਸ਼ਹਿਰੀ ਕਮੇਟੀ ਦੇ ਮੀਤ ਪ੍ਰਧਾਨ ਸੁਖਜਿੰਦਰ ਸਿੰਘ, ਗੁਰਦੀਪ ਸਿੰਘ ਸੁੱਖੀ, ਸੋਨੂੰ ਮੋਗਾ, ਅਜੇ ਕੁਮਾਰ, ਰਣਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਆਈਲਟਸ ਦੇ ਨਾਲ-ਨਾਲ ਸਟੱਡੀ ਵੀਜ਼ਾ ਵਿਚ ਵੀ ਬਣਿਆ ਮੋਹਰੀ-ਡੱਲਾ <br/> ਅਗਲੀ ਖ਼ਬਰ ਐਨ. ਐਸ. ਐਸ. ਦਿਵਸ ਮੌਕੇ ਆਯੁਰਵੈਦਿਕ ਕੈਂਪ ਲਗਾਇਆ <br/>
Ad Position 24