12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 27-09-2025
ਧਰਮਕੋਟ, 26 ਸਤੰਬਰ (ਪਰਮਜੀਤ ਸਿੰਘ)-ਸੂਬਾ ਪੱਧਰੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਜਲਦ ਹੀ ਇਕ ਕਨਵੈੱਨਸ਼ਨ ਕਰਵਾਈ ਜਾ ਰਹੀ ਹੈ | ਇਸ ਸਬੰਧੀ ਮੀਟਿੰਗ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਧਰਮਕੋਟ ਦੇ ਪ੍ਰਧਾਨ ਡਾ. ਹਰਮੀਤ ਸਿੰਘ ਲਾਡੀ ਅਤੇ ਸਰਪ੍ਰਸਤ ਡਾ. ਮੇਜਰ ਸਿੰਘ ਫ਼ਤਿਹਗੜ੍ਹ ਪਈ ਤੂਰ ਦੀ ਅਗਵਾਈ ਹੇਠ ਹੋਈ | ਸਟੇਜ ਦੀ ਕਾਰਵਾਈ ਜਨਰਲ ਸਕੱਤਰ ਡਾ. ਲਛਮਣ ਸਿੰਘ ਪੰਡੋਰੀ ਨੇ ਕੀਤੀ | ਡਾ. ਹਰਮੀਤ ਸਿੰਘ ਲਾਡੀ, ਸਰਪ੍ਰਸਤ ਡਾ. ਮੇਜਰ ਸਿੰਘ ਫ਼ਤਿਹਗੜ੍ਹ ਪੰਜਤੂਰ, ਜ਼ਿਲ੍ਹਾ ਆਗੂ ਅਜੀਤ ਸਿੰਘ ਜਨੇਰ ਅਤੇ ਡਾ. ਨਿਰਮਲ ਸਿੰਘ ਜਲਾਲਾਬਾਦ ਨੇ ਐਲਾਨ ਕਰਦਿਆਂ ਕਿਹਾ ਕਿ ਇਹ ਕਨਵੈੱਨਸ਼ਨ ਸਿਰਫ਼ ਇਕ ਰਸਮੀ ਇਕੱਠ ਨਹੀਂ, ਸਗੋਂ ਮੈਡੀਕਲ ਖੇਤਰ ਨਾਲ ਜੁੜੇ ਮੁੱਦਿਆਂ ਨੂੰ ਉੱਪਰਲੇ ਪੱਧਰ 'ਤੇ ਪੇਸ਼ ਕਰਨ ਦਾ ਇਕ ਮਜ਼ਬੂਤ ਮੰਚ ਸਾਬਤ ਹੋਵੇਗੀ | ਉਨ੍ਹਾਂ ਬਲਾਕ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵੱਡੀ ਗਿਣਤੀ ਵਿਚ ਇਸ ਕਨਵੈੱਨਸ਼ਨ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ | ਇਸ ਮੌਕੇ ਦਰਬਾਰਾ ਸਿੰਘ ਕੋਟ ਮੁਹੰਮਦ ਖਾਂ, ਸਲਾਹਕਾਰ ਸਤਭਾਗ ਸਿੰਘ ਬੱਡੂਵਾਲ, ਡਾ. ਪੀਰਦਾਨ ਇੰਦਰਗੜ੍ਹ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਭਜਨ ਸਿੰਘ ਦਾਇਆ, ਦਰਸ਼ਨ ਸਿੰਘ ਚੱਕ ਤਾਰੇ ਵਾਲਾ, ਡਾ. ਰਵਿੰਦਰ ਸਿੰਘ ਧਰਮਕੋਟ, ਅਨੰਦ ਸਿੰਘ ਖ਼ਾਲਸਾ, ਸੇਵਕ ਸਿੰਘ ਧਰਮਕੋਟ, ਹਰਜੀਤ ਸਿੰਘ ਧਰਮਕੋਟ, ਜਸਵੀਰ ਸਿੰਘ ਜਨੇਰ, ਧਨਵੰਤ ਸਿੰਘ ਕੋਟ ਈਸੇ ਖਾਂ, ਗੁਰਦੀਪ ਸਿੰਘ ਨੂਰਪੁਰ ਹਕੀਮਾ, ਲਖਵੀਰ ਸਿੰਘ, ਦਰਸ਼ਨ ਸਿੰਘ ਦਾਇਆ ਆਜਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਦਿਵਸ ਮਨਾਇਆ <br/> ਅਗਲੀ ਖ਼ਬਰ ਵਿਧਾਇਕਾ ਅਰੋੜਾ ਨੇ ਸ਼ਿਆਮ ਮੰਦਰ ਜਲੰਧਰ ਕਾਲੋਨੀ ਸੜਕ 'ਤੇ ਪ੍ਰੀਮਿਕਸ ਪਾ ਕੇ ਕੰਮ ਦੀ ਸ਼ੁਰੂਆਤ ਕੀਤੀ <br/>
Ad Position 24