02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪ੍ਰਕਾਸ਼ ਦਿਵਸ ਨੂੰ ਸਮਰਪਿਤ 5 ਰੋਜ਼ਾ ਸਾਲਾਨਾ ਧਾਰਮਿਕ ਦੀਵਾਨ ਸਜਾਏ <br/>

Ad Position 21
No active advertisement
ਅਜੀਤ ਡੈਸਕ 20-10-2025
ਮੋਗਾ, 19 ਅਕਤੂਬਰ (ਸੁਰਿੰਦਰਪਾਲ ਸਿੰਘ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ 40ਵੇਂ 5 ਰੋਜ਼ਾ ਸਾਲਾਨਾ ਧਾਰਮਿਕ ਦੀਵਾਨ ਗੁਰੂ ਨਾਨਕ ਕਾਲਜ ਦੀ ਗਰਾਊਾਡ ਵਿਚ ਸਜਾਏ ਗਏ ਜਿਸ ਵਿਚ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਾਲੇ ਬਾਬਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਸਿੱਖ ਦਾ ਮੁੱਢਲਾ ਫ਼ਰਜ਼ ਹੈ ਕਿ ਉਹ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ੀ ਅੰਮਿ੍ਤ ਦੀ ਦਾਤ ਨੂੰ ਪ੍ਰਾਪਤ ਕਰੇ ਤੇ ਰੋਜ਼ਾਨਾ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੇ | ਇਸ ਸਮੇਂ ਬਾਬਾ ਗੁਰਬਖ਼ਸ਼ ਸਿੰਘ ਤੇ ਬਾਬਾ ਜਗਤਾਰ ਸਿੰਘ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਸਮੇਂ ਭਾਈ ਸਤਪਾਲ ਸਿੰਘ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ | ਇਸ ਸਮੇਂ ਭਾਈ ਸੁਰਜੀਤ ਸਿੰਘ ਬੱਧਨੀ, ਬਾਬਾ ਗੁਰਜੀਤ ਸਿੰਘ ਨਾਨਕਸਰ, ਬਾਬਾ ਭਾਗ ਸਿੰਘ ਨਾਨਕਸਰ, ਗੁਰਮੀਤ ਸਿੰਘ ਮੋਹੀ ਨਾਨਕਸਰ, ਸਤਿਨਾਮ ਸਿੰਘ ਕਥਾ ਵਾਚਕ ਸਮਾਧ ਵਾਲੇ, ਮਹੰਤ ਹਰਬੰਸ ਸਿੰਘ, ਸਤਨਾਮ ਸਿੰਘ ਨਾਨਕਸਰ ਸੀਸ ਮਹਿਲ ਵਾਲੇ, ਗੁਰਸੇਵਕ ਸਿੰਘ ਉਭੀ, ਜਰਨੈਲ ਸਿੰਘ, ਜਗਜੀਤ ਸਿੰਘ ਜਜ਼ੀ, ਭੁਪਿੰਦਰ ਸਿੰਘ ਦਿੱਲੀ, ਦਰਸ਼ਨ ਸਿੰਘ ਠਾਠ ਮਾਹਲਾ, ਗੁਰਮੇਲ ਸਿੰਘ ਠਾਠ ਕੁਲਗੜ੍ਹੀ, ਬਲਬੀਰ ਸਿੰਘ ਛੀਨੀਵਾਲ, ਬਾਬਾ ਗੁਰਚਰਨ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ, ਬਾਬਾ ਪਾਲ ਸਿੰਘ ਰਾਜੋਆਣਾ, ਭਾਈ ਦਵਿੰਦਰ ਸਿੰਘ ਨਿਰਮਾਣ ਹਜ਼ੂਰੀ ਰਾਗੀ ਸ੍ਰੀ ਅੰਮਿ੍ਤਸਰ ਸਾਹਿਬ, ਹੀਰਾ ਸਿੰਘ, ਹਰਜੀਤ ਸਿੰਘ, ਪ੍ਰੀਤਮ ਸਿੰਘ ਵਕੀਲ, ਜਸਵਿੰਦਰ ਸਿੰਘ ਖ਼ਾਲਸਾ, ਮੇਅਰ ਬਲਜੀਤ ਸਿੰਘ ਚਾਨੀ, ਸੰਜੀਤ ਸਿੰਘ ਹਲਕਾ ਇੰਚਾਰਜ ਅਕਾਲੀ ਦਲ, ਸਾਬਕਾ ਐਮ.ਐਲ.ਏ. ਡਾ. ਹਰਜੋਤ ਕਮਲ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ., ਚੇਅਰਮੈਨ ਇੰਦਰਜੀਤ ਸਿੰਘ ਭੰਗੇਰੀਆ, ਮਨਜੀਤ ਸਿੰਘ ਧੰਮੂ, ਚਰਨਜੀਤ ਸਿੰਘ ਝੰਡੇਆਣਾ, ਦਰਸ਼ਨ ਸਿੰਘ ਚੰਦਾਵਾਲੇ, ਮਾਸਟਰ ਸੁਖਦੇਵ ਸਿੰਘ, ਸਤਿੰਦਰਪਾਲ ਸਿੰਘ ਪ੍ਰਧਾਨ, ਅਵਤਾਰ ਸਿੰਘ ਆੜ੍ਹਤੀ, ਚਮਕੌਰ ਸਿੰਘ ਰਣੀਆਂ, ਪਰਮਜੀਤ ਸਿੰਘ ਬਿੱਟੂ, ਡਾ. ਅਵਤਾਰ ਸਿੰਘ ਦੇਵਗਨ, ਡੀ.ਐਸ.ਪੀ. ਜਸਬੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦੇ ਮੌਕੇ ਖੱਤਰੀ ਸਭਾ ਵਲੋਂ ਵੰਡੇ ਗਏ 3100 ਮਿੱਟੀ ਦੇ ਦੀਵੇ <br/> ਅਗਲੀ ਖ਼ਬਰ ਪਿੰਡ ਠੱਠੀ ਭਾਈ ਵਿਖੇ ਪਹੁੰਚੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਬੋਹੜ ਸਿੰਘ ਚੀਮਾ ਦੇ ਗ੍ਰਹਿ ਵਿਖੇ ਹੋਇਆ...
Ad Position 24
No active advertisement