ਠੱਠੀ ਭਾਈ, 19 ਅਕਤੂਬਰ (ਜਗਰੂਪ ਸਿੰਘ ਮਠਾੜੂ)- ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਵਾਸੀ ਭਾਰਤੀ ਸੁਖਵੀਰ ਸਿੰਘ ਸੁੱਖਾ ਕੈਨੇਡੀਅਨ, ਪਰਮਜੀਤ ਸਿੰਘ ਸਿੱਧੂ ਅਤੇ ਮੈਡਮ ਦਲਵਿੰਦਰ ਢਿੱਲੋਂ ਨਿਊਜ਼ੀਲੈਂਡ ਵਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਮਾਤਾ ਗੁਜ਼ਰ ਕੌਰ ਪਾਰਕ ਪ੍ਰਬੰਧਕ ਕਮੇਟੀ, ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ ਤੇ ਪਿੰਡ ਸੇਖਾ ਕਲਾਂ ਦੇ ਸਮੂਹ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸੁਰਗਾਪੁਰੀ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਕੋਟਕਪੂਰਾ ਦੇ ਮਸ਼ਹੂਰ ਅੱਖਾਂ ਦੇ ਮਾਹਿਰ ਡਾ. ਮਹੇਸ਼ ਜਿੰਦਲ ਵਲੋਂ 250 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 35 ਮਰੀਜ਼ਾਂ ਦੇ ਮੁਫ਼ਤ ਲੈਨਜ਼ ਪਾਏ ਗਏ | ਇਸ ਤੋਂ ਇਲਾਵਾ ਹੱਡੀਆਂ, ਜੋੜਾਂ ਤੇ ਲਿਗਾਮੈਂਟ ਦੇ ਮਾਹਿਰ ਡਾ. ਦੀਪਾਂਸ਼ੂ ਮਿੱਤਲ ਨੇ 130 ਮਰੀਜ਼ਾਂ ਦੀ ਜਾਂਚ ਕੀਤੀ, ਜਦ ਕਿ ਚਮੜੀ ਰੋਗਾਂ ਦੀ ਮਾਹਿਰ ਡਾ. ਮੈਡਮ ਆਸਥਾ ਅਗਰਵਾਲ ਨੇ 150 ਮਰੀਜ਼ਾਂ ਦੀ ਜਾਂਚ ਕੀਤੀ | ਇਸ ਮੈਡੀਕਲ ਕੈਂਪ ਦੇ ਵਿਸ਼ੇਸ਼ ਉਪਰਾਲੇ ਲਈ ਸਮਾਜ ਸੇਵੀ ਸੁਖਵੀਰ ਸਿੰਘ ਸੁੱਖਾ ਕੈਨੇਡੀਅਨ, ਪਰਮਜੀਤ ਸਿੱਧੂ ਨਿਊਜ਼ੀਲੈਂਡ, ਮੈਡਮ ਦਲਵਿੰਦਰ ਢਿੱਲੋਂ ਨਿਊਜ਼ੀਲੈਂਡ ਤੇ ਸੁਖਦੇਵ ਸਿੰਘ ਸਿੱਧੂ ਸੇਖਾ ਕਲਾਂ ਨੂੰ ਸ਼ਮਸ਼ਾਨਘਾਟ ਪ੍ਰਬੰਧਕ ਕਮੇਟੀ, ਮਾਤਾ ਗੁਜ਼ਰ ਕੌਰ ਪਾਰਕ ਕਮੇਟੀ ਦੇ ਪ੍ਰਧਾਨ ਪਪਨੀ ਸ਼ਰਮਾ, ਗੁਰਦੁਆਰਾ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ, ਦਰਸ਼ਨ ਸਿੰਘ ਸੋਹੀ ਸਰਪੰਚ ਤੇ ਗਰਾਮ ਪੰਚਾਇਤ, ਸਾਧੂ ਸਿੰਘ ਸੋਹੀ ਪ੍ਰਧਾਨ ਬਾਬਾ ਰੁੱਖੜ ਦਾਸ ਪ੍ਰਬੰਧਕ ਕਮੇਟੀ ਅਤੇ ਹੋਰ ਸੇਵਾਦਾਰਾਂ ਵਲੋਂ ਲੋਈਆਂ, ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਕੈਂਪ ਵਿਚ ਕੇਸ਼ਵ ਸ਼ਰਮਾ ਭਦੌੜ ਕੈਨੇਡੀਅਨ, ਸੁਖਚੈਨ ਸਿੰਘ ਫ਼ਰੀਦਕੋਟ, ਪਵਨ ਸਿੰਘ ਫ਼ਰੀਦਕੋਟ, ਡਾ. ਸੁਖਚੈਨ ਸਿੰਘ ਸੂਬਾ, ਸਲਦੀਪ ਸ਼ਰਮਾ ਪਪਨੀ ਪ੍ਰਧਾਨ, ਬਲਵਿੰਦਰ ਸਿੰਘ ਬੱਬੂ ਪ੍ਰਧਾਨ, ਬਲਦੇਵ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸੰਘਾ, ਡਾ. ਵਰਿੰਦਰ ਅਹੂਜਾ, ਭੁਪਿੰਦਰ ਸਿੰਘ ਨੰਬਰਦਾਰ, ਗਿਆਨੀ ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ ਬਾਘਾ ਪੁਰਾਣਾ, ਮੈਡਮ ਨੀਤੂ ਸਿੰਘਾਂਵਾਲਾ, ਮੈਡਮ ਜਸਪ੍ਰੀਤ ਕੌਰ ਸੇਖਾ ਕਲਾਂ, ਗੁਰਜੰਟ ਸਿੰਘ ਫ਼ੌਜੀ, ਚਮਕੌਰ ਧਾਲੀਵਾਲ, ਜੀਤੀ, ਬਾਬੂ ਸਿੰਘ ਪੰਚ, ਗੁਰਦਿਆਲ ਸਿੰਘ ਪੰਚ ਡਾ. ਅਜੈਬ ਸਿੰਘ ਸਿੱਧੂ, ਸੁਰਜੀਤ ਡੇਅਰੀ ਵਾਲਾ, ਗੁਰਮੀਤ ਮੀਤਾ, ਸੁਰਜੀਤ ਸੋਨੀ ਡੇਅਰੀ ਵਾਲਾ, ਹਰਨੇਕ ਰਾਜਾ, ਚਮਕੌਰ ਸਿੱਧੂ, ਸਤਨਾਮ ਸਿੰਘ, ਅੰਗਰੇਜ਼ ਸਿੰਘ ਲੀਡਰ, ਗੁਰਚਰਨ ਸਿੰਘ ਖ਼ਾਲਸਾ ਹਾਜ਼ਰ ਸਨ |