01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਨਗਰ ਕੀਰਤਨ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 05-11-2025
ਬਾਘਾ ਪੁਰਾਣਾ, 4 ਨਵੰਬਰ (ਟਿੰਕੂ ਕਾਠਪਾਲ, ਗੁਰਮੀਤ ਸਿੰਘ ਮਾਣੰੂਕੇ)-ਗੁਰਦੁਆਰਾ ਸਾਹਿਬ ਪੁਰਾਣਾ ਪੱਤੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਰਵਾਨਾ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ | ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਾਮਲ ਹੋ ਕੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕੀਤਾ | ਸੰਗਤਾਂ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਜਗ੍ਹਾ ਜਗ੍ਹਾ 'ਤੇ ਸਵਾਗਤੀ ਗੇਟ ਤੇ ਚਾਹ, ਪਾਣੀ, ਬਿਸਕੁਟ, ਪਕੌੜੇ, ਫਲ ਵਗ਼ੈਰਾ ਦੇ ਲੰਗਰ ਲਗਾਏ ਗਏ | ਇਹ ਨਗਰ ਕੀਰਤਨ ਗੁਰਦੁਆਰਾ ਪੁਰਾਣਾ ਪੱਤੀ ਤੋਂ ਸ਼ੁਰੂ ਹੋ ਕੇ ਮੋਗਾ ਰੋਡ, ਕੋਟਕਪੂਰਾ ਰੋਡ, ਮੁਦਕੀ ਰੋਡ, ਨਿਹਾਲ ਸਿੰਘ ਵਾਲਾ ਰੋਡ ਤੋ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਜਥੇਦਾਰ ਤੀਰਥ ਸਿੰਘ ਮਾਹਲਾ, ਜਗਸੀਰ ਸਿੰਘ ਕਾਲੇਕੇ, ਪਵਨ ਗੁਪਤਾ ਪ੍ਰਧਾਨ, ਵਾਇਸ ਪ੍ਰਧਾਨ ਟੀਟੂ ਬਰਾੜ, ਚੇਅਰਮੈਨ ਮਨਦੀਪ ਸਿੰਘ ਮਾਨ, ਟਰੱਕ ਯੂਨੀਅਨ ਦੇ ਪ੍ਰਧਾਨ ਅੰਤਰਜੀਤ ਸਿੰਘ ਟਿੱਕੂ ਮੱਲਕੇ, ਗੁਰਪ੍ਰੀਤ ਸਿੰਘ ਗੋਂਦਾਰਾ ਲਧਾਈ ਕੇ, ਅਮਰਜੀਤ ਸਿੰਘ ਮਾਣੂੰਕੇ, ਸੁਖਜੀਤ ਸਿੰਘ ਮਾਹਲਾ, ਜਸਪ੍ਰੀਤ ਸਿੰਘ ਮਾਹਲਾ, ਪਵਨ ਢੰਡ, ਵਿੱਕੀ ਫੂਲੇ ਵਾਲੀਆ, ਚਰਨਪ੍ਰੀਤ ਸਿੰਘ ਸਾਬਕਾ ਕੌਂਸਲਰ, ਕੁਲਵੀਰ ਸਿੰਘ, ਲਖਵੀਰ ਸਿੰਘ, ਕਾਕਾ ਬਰਾੜ, ਮੁਕੇਸ਼ ਸੈਕਾ, ਰਣਜੀਤ ਸਿੰਘ ਝੀਤੇ, ਤਰਲੋਚਨ ਸਿੰਘ ਕਾਲੇਕੇ, ਜਸਵੀਰ ਸਿੰਘ ਬਰਾੜ, ਕੁਲਵਿੰਦਰ ਸਿੰਘ, ਮਨਦੀਪ ਕੱਕੜ, ਜਸਵੀਰ ਸਿੰਘ ਬਰਾੜ, ਹਰਜੀਤ ਸਿੰਘ ਗਿੱਲ ਸਰਕਲ ਪ੍ਰਧਾਨ, ਰਕੇਸ਼ ਤੋਤਾ, ਸਤਿੰਦਰ ਸਿੰਘ ਮਾਹਲਾ, ਦੀਪਕ ਤਲਵਾੜ, ਮਨਦੀਪ ਤਲਵਾੜ, ਚੇਅਰਮੈਨ ਨਰ ਸਿੰਘ ਬਰਾੜ, ਨਵਦੀਪ ਸਿੰਘ ਬਰਾੜ, ਬਲਵਿੰਦਰ ਸਿੰਘ ਗਰੀਨ ਵਾਲੇ, ਸੰਤ ਰਾਮ ਭੰਡਾਰੀ, ਸੁਰਿੰਦਰ ਬਾਂਸਲ ਵਿਕਰਮ ਬਾਂਸਲ, ਰਮਨਦੀਪ ਅਰੋੜਾ, ਪਿ੍ੰਸ ਤੇ ਹੋਰਨਾਂ ਨੇ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਹਰਜਿੰਦਰ ਸਿੰਘ ਧਾਮੀ ਦਾ ਪੰਜਵੀਂ ਵਾਰ ਪ੍ਰਧਾਨ ਬਣਨਾ ਇਤਿਹਾਸਕ ਜਿੱਤ-ਭਾਰਤੀ ਪੱਤੋ, ਬਲਕਰਨ ਮਾਣੂੰਕੇ ਅਗਲੀ ਖ਼ਬਰ ਸੰਤ ਵਿਸਾਖਾ ਸਿੰਘ ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24
No active advertisement