02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਐਨ.ਸੀ.ਸੀ. ਕੈਂਪ ਦਾ ਬਿ੍ਗੇਡੀਅਰ ਪਰਮਜੀਤ ਸਿੰਘ ਚੀਮਾ ਨੇ ਕੀਤਾ ਨਿਰੀਖਣ

Ad Position 21
No active advertisement
ਅਜੀਤ ਡੈਸਕ 05-11-2025
ਮੋਗਾ, 4 ਨਵੰਬਰ (ਜਸਪਾਲ ਸਿੰਘ ਬੱਬੀ)-ਪੰਜ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਦਾ ਸਾਲਾਨਾ ਸਿਖਲਾਈ ਕੈਂਪ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਕਮਾਂਡਿੰਗ ਅਫ਼ਸਰ ਕਰਨਲ ਸੁਨੀਲ ਕੁਮਾਰ ਦੀ ਰਹਿਨੁਮਾਈ ਹੇਠ ਚੱਲ ਰਿਹਾ ਹੈ | ਕੈਂਪ ਦੇ ਸੱਤਵੇਂ ਦਿਨ ਲੁਧਿਆਣਾ ਦੇ ਗਰੁੱਪ ਕਮਾਂਡਰ ਬਿ੍ਗੇਡੀਅਰ ਪਰਮਜੀਤ ਸਿੰਘ ਚੀਮਾ ਸੈਨਾ ਮੈਡਲ, ਵਿਸ਼ਿਸ਼ਟ ਮੈਡਲ ਨੇ ਕੈਂਪ ਦਾ ਨਿਰੀਖਣ ਕੀਤਾ | ਗਰੁੱਪ ਕਮਾਂਡਰ ਵਲੋਂ ਮੈਸ, ਮੈਡੀਕਲ ਰੂਮ, ਕੈਂਡਿਟਸ ਦੇ ਰਹਿਣ ਵਾਲੀ ਜਗ੍ਹਾ ਆਦਿ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸਾਰੇ ਪ੍ਰਬੰਧਾਂ ਪ੍ਰਤੀ ਤਸੱਲੀ ਪ੍ਰਗਟਾਈ | ਗਰੁੱਪ ਕਮਾਂਡਰ ਨੇ ਕੈਂਡਿਟਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਪ੍ਰਕਾਰ ਦੀਆਂ ਸਮਾਜਿਕ ਮੁਸ਼ਕਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨਾਲ ਨਜਿੱਠਣ ਲਈ ਕੈਂਡਿਟਸ ਨੂੰ ਜਾਗਰੂਕ ਕੀਤਾ ਤੇ ਦੱਸਿਆ ਕਿ ਭਾਰਤੀ ਸੈਨਾ ਦਾ ਹਿੱਸਾ ਬਣਨ ਲਈ ਐਨ.ਸੀ.ਸੀ. ਸਭ ਤੋਂ ਸਰਲ ਰਸਤਾ ਹੈ | ਕੈਂਪ ਕਮਾਂਡਿੰਗ ਅਫ਼ਸਰ ਨੇ ਗਰੁੱਪ ਕਮਾਂਡਰ ਨੂੰ ਇਸ ਕੈਂਪ 'ਚ ਹੋਈ ਹਥਿਆਰਾਂ ਦੀ ਸਿਖਲਾਈ, ਡਿ੍ੱਲ ਮੈਪ ਰੀਡਿੰਗ ਆਦਿ ਵਿਸ਼ਿਆਂ 'ਤੇ ਹੋਈਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਗਰੁੱਪ ਕਮਾਂਡਰ ਨੇ ਕਾਲਜ ਪਿ੍ੰਸੀਪਲ ਡਾ. ਨੀਨਾ ਅਨੇਜਾ, ਪ੍ਰਬੰਧਕੀ ਕਮੇਟੀ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ | ਗਰੁੱਪ ਕਮਾਂਡਰ ਵਲੋਂ ਐਸ.ਡੀ. ਕਾਲਜ ਦੀ ਏ.ਐਨ.ਓ. ਲੈਫ਼ਟੀਨੈਂਟ ਰਮਨਪ੍ਰੀਤ ਕੌਰ ਨੂੰ ਐਨ.ਸੀ.ਸੀ. ਯੂਨਿਟ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਕੈਂਪ ਆਯੋਜਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਸੂਬੇਦਾਰ ਮੇਜਰ ਸੁਖਮੰਦਰ ਸਿੰਘ, ਆਰਮੀ ਸਟਾਫ਼, ਯੂਨਿਟ ਅਧੀਨ ਆਉਂਦੇ 23 ਦੇ ਕਰੀਬ ਸਕੂਲਾਂ ਤੇ ਕਾਲਜਾਂ ਦੇ ਏ.ਐਨ.ਓ. ਤੇ ਕੇਅਰ ਟੇਕਰਾ ਨੇ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਰਵਦੀਪ ਸਿੰਘ ਸੰਘਾ ਸਾਥੀਆਂ ਸਮੇਤ ਤਰਨ ਤਾਰਨ ਜ਼ਿਮਨੀ ਚੋਣ ਪ੍ਰਚਾਰ 'ਚ ਜੁਟੇ ਅਗਲੀ ਖ਼ਬਰ ਜੀਂਦੜਾ ਸੰਸਥਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24
No active advertisement