02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਡੀਪੂ ਹੋਲਡਰ ਵਿਰਸਾ ਸਿੰਘ ਘਲੋਟੀ ਨਮਿਤ ਅੰਤਿਮ ਅਰਦਾਸ ਸਮਾਗਮ

Ad Position 21
No active advertisement
ਅਜੀਤ ਡੈਸਕ 05-11-2025
ਕੋਟ ਈਸੇ ਖਾਂ, 4 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਡੀਪੂ ਹੋਲਡਰ ਵਿਰਸਾ ਸਿੰਘ ਘਲੋਟੀ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਭਾਈ ਮਨਸ਼ਾ ਸਿੰਘ ਜੀ, ਪਿੰਡ ਘਲੋਟੀ ਵਿਖੇ ਹੋਇਆ | ਇਸ ਮੌਕੇ ਭਾਈ ਗੁਰਚਰਨ ਸਿੰਘ ਕੋਟ ਈਸੇ ਖਾਂ ਵਾਲਿਆਂ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਕੀਰਤਨ ਤੇ ਕਥਾ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਰਦਾਸ ਅਤੇ ਸ੍ਰੀ ਮੁਖਵਾਕ ਉਪਰੰਤ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਧਰਮਕੋਟ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜੋ ਪਰਿਵਾਰ ਦੇ ਅਤੀ ਕਰੀਬੀ ਹਨ, ਵਲੋਂ ਜਿੱਥੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਗਏ, ਉੱਥੇ ਹੀ ਪੁੱਜੀਆਂ ਸੰਗਤਾਂ ਦਾ ਵੀ ਉਨ੍ਹਾਂ ਨੇ ਧੰਨਵਾਦ ਕੀਤਾ | ਉਨ੍ਹਾਂ ਤੋਂ ਇਲਾਵਾ ਪਿੰਡ ਘਲੋਟੀ ਦੇ ਸਰਪੰਚ ਛਿਵਰਾਜ ਸਿੰਘ ਢਿੱਲੋਂ, ਨਾਮਦੇਵ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਗਿੱਲ ਨੇ ਵੀ ਸੰਬੋਧਨ ਕਰਦਿਆਂ ਵਿਰਸਾ ਸਿੰਘ ਦੇ ਬੇਟੇ ਗੁਰਮੁਖ ਸਿੰਘ ਤੇ ਪਰਿਵਾਰ ਨਾਲ ਦੁੱਖ ਵੰਡਾਇਆ | ਸਮਾਗਮ ਦੌਰਾਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ, ਸਮਾਜ ਸੇਵੀ ਭਾਈ ਕਿ੍ਸ਼ਨ ਸਿੰਘ ਖ਼ਾਲਸਾ, ਚਰਨਜੀਤ ਸਿੰਘ ਢਿੱਲੋਂ ਘਲੋਟੀ, ਦਵਿੰਦਰ ਸਿੰਘ ਬਿੰਦਰ ਸਾਬਕਾ ਸਰਪੰਚ ਘਲੋਟੀ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਬਲਖੰਡੀ, ਸਤਵੰਤ ਸਿੰਘ ਬਲਖੰਡੀ, ਰਾਜਵਿੰਦਰ ਸਿੰਘ ਕੜਾਹੇ ਵਾਲਾ ਪੀਏ ਲੋਹਗੜ੍ਹ, ਅਵਤਾਰ ਸਿੰਘ ਪੀਏ, ਮੇਜਰ ਸਿੰਘ (ਭਰਾ), ਸੁਖਵਿੰਦਰ ਸਿੰਘ, ਠਵਿੰਦਰ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ, ਮਹਿਲ ਸਿੰਘ, ਦਲੇਰ ਮਾਲਵਾ, ਸ਼ਮਸ਼ੇਰ ਸਿੰਘ, ਸੁੱਖਾ ਗਲੋਟੀ, ਮਿੰਟੂ ਗਲੋਟੀ, ਨਿਰਮਲ ਸਿੰਘ ਨਿੰਮਾ, ਕੌਂਸਲਰ ਕੁਲਦੀਪ ਸਿੰਘ ਰਾਜਪੂਤ, ਕਾਂਗਰਸ ਪ੍ਰਧਾਨ ਗੋਪਾਲ ਗਰਗ, ਅਕਾਲੀ ਆਗੂ ਗੁਰਪ੍ਰੀਤ ਸਿੰਘ ਭੁੱਲਰ, ਕੌਂਸਲਰ ਸੁੱਚਾ ਸਿੰਘ ਪੁਰਬਾ, ਅਕਾਲੀ ਆਗੂ ਗੁਰਪ੍ਰੀਤ ਹੇਰ ਘਲੋਟੀ, ਅਕਾਲੀ ਆਗੂ ਅਮਨ ਗਾਬਾ, ਹੀਰਾ ਅਰੋੜਾ, ਭਜਨ ਸਿੰਘ ਨਗਰ ਪੰਚਾਇਤ, ਬਾਬਾ ਜਸਵੰਤ ਸਿੰਘ, ਇਕੱਤਰ ਸਿੰਘ, ਪੰਡਿਤ ਭੀਮ ਸੈਨ, ਬਲਵਿੰਦਰ ਸਿੰਘ ਭੈਣੀ, ਡਾ. ਰਿੱਕੀ ਛਾਬੜਾ, ਪ੍ਰਮੋਦ ਕੁਮਾਰ ਬੱਬੂ, ਪੰਮਾ ਇਲੈਕਟੋ੍ਰਨਿਕਸ, ਕਾਲਾ ਚੀਮਾ, ਬਲਜੀਤ ਸਿੰਘ ਬਿੱਟੂ, ਹਰਿੰਦਰਜੀਤ ਸਿੰਘ ਟੋਨੀ, ਰਸ਼ਪਾਲ ਸਿੰਘ ਰਾਣਾ, ਜਗਜੀਤ ਸਿੰਘ, ਕੀਮਤੀ ਲਾਲ, ਪ੍ਰਧਾਨ ਪੰਮਾ ਕਲਸੀ, ਸੁਰਿੰਦਰ ਸੁਆਮੀ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਲਿਟਲ ਬਰਡ ਕਾਨਵੈਂਟ ਸਕੂਲ ਮਾਣੂੰਕੇ 'ਚ ਪ੍ਰਕਾਸ਼ ਪੁਰਬ ਮਨਾਇਆ
Ad Position 24
No active advertisement