ਠੱਠੀ ਭਾਈ, 4 ਅਕਤੂਬਰ (ਜਗਰੂਪ ਸਿੰਘ ਮਠਾੜੂ)-ਪਿੰਡ ਮਾੜੀ ਮੁਸਤਫ਼ਾ (ਮੋਗਾ) ਦੀ ਨਾਮਵਰ ਸੰਸਥਾ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਪਿੰ੍ਰਸੀਪਲ ਪਿਆਰਾ ਸਿੰਘ ਤੇ ਸਕੂਲ ਦੇ ਅਧਿਆਪਕਾਂ ਵਲੋਂ ਬੱਚਿਆਂ ਦਾ ਵਿੱਦਿਅਕ ਟੂਰ ਲਗਾਇਆ ਗਿਆ | ਪਿ੍ੰਸੀਪਲ ਪਿਆਰਾ ਸਿੰਘ ਨੇ ਦੱਸਿਆ ਕਿ ਇਸ 'ਚ ਧਾਰਮਿਕ ਗਤੀਵਿਧੀਆਂ ਦੇ ਪੱਖ ਵਿਚ ਸਾਡੇ ਗੁਰੂਆਂ ਦੀਆਂ ਦਿੱਤੀਆਂ ਕੁਰਬਾਨੀਆਂ ਤੇ ਗੁਰੂਆਂ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਭਰਪੂਰ ਜਾਣਕਾਰੀ ਮਿਲੀ | ਉਪਰੰਤ ਸਟਾਫ਼ ਤੇ ਬੱਚੇ ਤਪੋਬਣ (ਢੱਕੀ ਸਾਹਿਬ) ਵਿਖੇ ਨਤਮਸਤਕ ਹੋਏ | ਇੱਥੇ ਸੰਤ ਬਾਬਾ ਦਰਸ਼ਨ ਸਿੰਘ ਵਲੋਂ ਜਾਨਵਰਾਂ, ਪੰਛੀਆਂ ਤੇ ਕੁਦਰਤੀ ਰੁੱਖਾਂ ਨੂੰ ਅਥਾਹ ਪਿਆਰ ਤੇ ਪੁਰਾਤਨ ਵਿਰਸੇ ਦੀ ਜਾਣਕਾਰੀ ਮਿਲੀ | ਟੂਰ ਦੌਰਾਨ ਬੱਚਿਆਂ ਨੇ ਗੁਰਦੁਆਰਾ ਮੰਜੀ ਸਾਹਿਬ, ਕਤਲਗੜ੍ਹ ਸਾਹਿਬ, ਵਿਛੋੜਾ ਸਾਹਿਬ ਤੇ ਅਨੰਦਪੁਰ ਸਾਹਿਬ ਵਿਖੇ ਵਿਰਾਸਤ- ਏ-ਖ਼ਾਲਸਾ ਦੇ ਦਰਸ਼ਨ ਕੀਤੇ | ਸਾਰਿਆਂ ਨੇ ਧਾਰਮਿਕ ਸਿੱਖਿਆ ਉਪਰੰਤ ਮਨੋਰੰਜਨ ਵੀ ਕੀਤਾ |