ਮੋਗਾ, 4 ਨਵੰਬਰ (ਜਸਪਾਲ ਸਿੰਘ ਬੱਬੀ)-ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਪੰਜਾਬ ਐਂਡ ਸਿੰਧ ਬੈਂਕ (ਆਰਸੇਟੀ) ਦੁੱਨੇਕੇ (ਮੋਗਾ) ਵਿਖੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੇ ਇੰਟਰਪਨਿਊਰ ਵਿਕਾਸ ਪ੍ਰੋਗਰਾਮ (ਈ.ਡੀ.ਪੀ.), ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ ਤਹਿਤ 314 ਬੈਚ ਦੇ 35 ਸਿੱਖਿਆਰਥੀਆਂ ਨੂੰ 6 ਰੋਜ਼ਾ ਸਿਖਲਾਈ ਸਮਾਪਤ ਹੋਣ 'ਤੇ ਡਾਇਰੈਕਟਰ ਗੌਰਵ ਕੁਮਾਰ, ਕੋਆਰਡੀਨੇਟਰ ਜਗਦੀਪ ਸਿੰਘ, ਬੇਅੰਤ ਕੌਰ ਚੀਮਾ, ਸੁਖਦੇਵ ਸਿੰਘ, ਰਮਨਦੀਪ ਕੌਰ ਨੇ ਸਰਟੀਫਿਕੇਟ ਵੰਡੇ | ਇਸ ਮੌਕੇ ਡਾਇਰੈਕਟਰ ਗੌਰਵ ਕੁਮਾਰ ਨੇ ਕਿਹਾ ਕਿ ਆਰਸੇਟੀ ਵਲੋਂ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਕਰਵਾਏ ਜਾ ਰਹੇ ਮੁਫ਼ਤ ਕੋਰਸਾਂ ਤੋਂ ਜਾਣੂੰ ਕਰਵਾਇਆ | ਉਨ੍ਹਾਂ ਕਿਹਾ ਕਿ ਸਿੱਖਿਆਰਥੀ ਬੈਂਕ ਕਰਜ਼ੇ ਦੀ ਸਹੀ ਵਰਤੋਂ ਕਰਕੇ ਆਪਣਾ ਭਵਿੱਖ ਸੁਨਹਿਰਾ ਬਨਾ ਸਕਦੇ ਹਨ | ਸਟੇਜ ਦਾ ਸੰਚਾਲਨ ਜਗਦੀਪ ਸਿੰਘ ਨੇ ਕੀਤਾ | ਕੈਂਪ ਵਿਚ ਡਰੋਲੀ ਭਾਈ, ਧਰਮ ਸਿੰਘ ਵਾਲਾ, ਝੰਡੇਆਣਾ, ਧੱਲੇਕੇ, ਘੱਲ ਕਲ੍ਹਾਂ, ਮੰਦਰ, ਦੀਦਾਰੇ ਵਾਲਾ, ਬੱਧਨੀ ਖ਼ੁਰਦ, ਰਾਮੂੰਵਾਲਾ ਹਰਚੋਕੇ, ਦੁੱਨੇਕੇ, ਚੜਿੱਕ, ਮੋਗਾ ਦੇ ਸਿੱਖਿਆਰਥੀਆਂ ਨੇ ਸਿਖਲਾਈ ਹਾਸਲ ਕੀਤੀ |