03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਭਾਰਤ ਵਿਕਾਸ ਪ੍ਰੀਸ਼ਦ ਨੇ ਰਾਜ ਪੱਧਰੀ ਰਾਸ਼ਟਰੀ ਸਮੂਹ ਗੀਤ ਮੁਕਾਬਲਾ 2025 ਕਰਵਾਇਆ

Ad Position 21
No active advertisement
ਅਜੀਤ ਡੈਸਕ 05-11-2025
ਮੋਗਾ, 4 ਨਵੰਬਰ (ਸੁਰਿੰਦਰਪਾਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੱਖਣੀ ਵਲੋਂ ਸ਼੍ਰੀ ਸ਼ਿਵ ਸ਼ਾਂਤੀ ਭਵਨ ਵਿਖੇ ਰਾਜ ਪੱਧਰੀ ਰਾਸ਼ਟਰੀ ਸਮੂਹ ਗੀਤ ਮੁਕਾਬਲਾ 2025 ਕਰਵਾਇਆ ਗਿਆ | ਇਸ ਮੁਕਾਬਲੇ 'ਚ ਪੰਜਾਬ ਦੱਖਣੀ ਸੂਬੇ ਦੀਆਂ ਵੱਖ-ਵੱਖ ਸ਼ਾਖਾਵਾਂ ਦੇ 11 ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਤੇ ਸਾਰੀਆਂ ਟੀਮਾਂ ਨੇ ਹਿੰਦੀ ਅਤੇ ਸੰਸਕਿ੍ਤ ਭਾਸ਼ਾਵਾਂ ਵਿਚ ਆਪਣੇ ਦੇਸ਼ ਭਗਤੀ ਦੇ ਪ੍ਰਦਰਸ਼ਨ ਪੇਸ਼ ਕੀਤੇ | ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਵਿਚ ਦੇਸ਼ ਭਗਤੀ, ਅਨੁਸ਼ਾਸਨ ਅਤੇ ਭਾਰਤੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਸੀ | ਇਸ ਦੇਸ਼ ਭਗਤੀ ਗੀਤ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਕਿ੍ਸ਼ਨ ਕੁਮਾਰ ਠੇਕੇਦਾਰ ਤੇ ਵਿਸ਼ੇਸ਼ ਮਹਿਮਾਨ ਖੇਤਰੀ ਸੁਪਰਵਾਈਜ਼ਰ ਇੰਜੀਨੀਅਰ ਰਾਜਿੰਦਰ ਰਿਸ਼ੀ ਖੇਤਰੀ ਸੰਯੁਕਤ ਜਨਰਲ ਸਕੱਤਰ, ਉੱਤਰੀ ਖੇਤਰ-1 ਸਨ | ਮੁਕਾਬਲੇ ਦੀ ਜਿਊਰੀ ਵਿਚ ਲੁਧਿਆਣਾ ਤੋਂ ਸੰਗੀਤਕਾਰ ਪ੍ਰੋਫੈਸਰ ਰਮਾ ਕਾਲੇ ਰਾਮ ਅਤੇ ਸ਼੍ਰੀਮਤੀ ਕਰਨਿਕਾ ਸ਼ਰਮਾ, ਭਾਸ਼ਾ ਮਾਹਿਰ ਡਾ. ਨਰੋਤਮ ਸ਼ਰਮਾ ਐਮ.ਏ. ਹਿੰਦੀ, ਪੀ.ਐਚ.ਡੀ. ਅਤੇ ਪ੍ਰੋ. ਮਨਦੀਪ ਅਰੋੜਾ ਐਮ.ਏ. ਸੰਸਕਿ੍ਤ ਸ਼ਾਮਲ ਸਨ | ਇਸ ਮੁਕਾਬਲੇ ਵਿਚ ਫ਼ਾਜ਼ਿਲਕਾ ਦੀ ਟੀਮ ਨੇ ਪਹਿਲਾ, ਮਾਨਸਾ ਦੀ ਟੀਮ ਨੇ ਦੂਜਾ, ਬਠਿੰਡਾ ਦੀ ਟੀਮ ਨੇ ਤੀਜਾ ਅਤੇ ਮੋਗਾ ਸ਼ਾਖਾ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਪ੍ਰੋਗਰਾਮ ਸੁਪਰਵਾਈਜ਼ਰ ਰਜਿੰਦਰ ਰਿਸ਼ੀ ਨੇ ਵੀ ਸੰਬੋਧਨ ਕੀਤਾ | ਸੂਬਾਈ ਪ੍ਰਧਾਨ ਮਨੋਜ ਮੋਂਗਾ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦਾ ਉਦੇਸ਼ ਸਿਰਫ਼ ਮੁਕਾਬਲਾ ਹੀ ਨਹੀਂ ਹੈ, ਸਗੋਂ ਸਮਾਜ ਵਿਚ ਸਭਿਆਚਾਰ, ਸੇਵਾ ਅਤੇ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਨਾ ਵੀ ਹੈ | ਸੂਬਾਈ ਕਾਰਜਕਾਰਨੀ ਦੇ ਸੀਨੀਅਰ ਮੈਂਬਰ, ਵਿਕਟਰ ਛਾਬੜਾ ਨੇ ਸਾਰੀਆਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ | ਪ੍ਰੋਗਰਾਮ ਵਿਚ ਸੂਬਾ ਪ੍ਰਧਾਨ ਮਨੋਜ ਮੋਂਗਾ, ਸੂਬਾ ਜਨਰਲ ਸਕੱਤਰ ਪ੍ਰਦੀਪ ਬੱਬਰ, ਸੂਬਾ ਖ਼ਜ਼ਾਨਚੀ ਸੀ.ਏ. ਰਾਜ ਕੁਮਾਰ ਮਿੱਤਲ, ਸੂਬਾ ਸੰਗਠਨ ਸਕੱਤਰ ਸੁਮਨ ਕਾਂਤ ਵਿਜ, ਸੂਬਾ ਕੋਆਰਡੀਨੇਟਰ ਸੰਸਕਾਰ ਰਾਜਿੰਦਰ ਪਪਨੇਜਾ, ਸੂਬਾ ਪ੍ਰੋਗਰਾਮ ਕੋਆਰਡੀਨੇਟਰ ਪ੍ਰਵੇਸ਼ ਖੰਨਾ, ਸੂਬਾ ਮਹਿਲਾ ਭਾਗੀਦਾਰੀ ਮੁਖੀ ਅਰਸ਼ੀ ਬਾਂਸਲ, ਖੇਤਰੀ ਸਕੱਤਰ ਸੰਪਰਕ ਰਾਜਿੰਦਰ ਗਰਗ, ਜ਼ਿਲ੍ਹਾ ਕੋਆਰਡੀਨੇਟਰ ਰਾਜ ਕਾਂਸਲ, ਸ਼ਾਖਾ ਪ੍ਰਧਾਨ ਅਮਿਤ ਜਿੰਦਲ, ਸਕੱਤਰ ਸੁਨੀਲ ਗਰਗ, ਖ਼ਜ਼ਾਨਚੀ ਸਤੀਸ਼ ਸਿੰਗਲਾ, ਇੰਚਾਰਜ ਕਿ੍ਸ਼ਨ ਕੁਮਾਰ ਬੱਬੂ, ਸਿਵ ਕਾਂਸਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਾਉਣ ਦੀ ਮੰਗ ਅਗਲੀ ਖ਼ਬਰ ਰੂਰਲ ਐਨ.ਜੀ.ਓ. ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਧਾਰਮਿਕ ਮੁਕਾਬਲੇ ਕਰਵਾਏ
Ad Position 24
No active advertisement