25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਐੱਸ. ਪੀ. ਸਨਦੀਪ ਸਿੰਘ ਮੰਡ ਦੇ ਪਿਤਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 22-11-2025
ਜ਼ੀਰਾ, 21 ਨਵੰਬਰ (ਪ੍ਰਤਾਪ ਸਿੰਘ ਹੀਰਾ)-ਰਿਟਾਇਰਡ ਤਹਿਸੀਲਦਾਰ ਰਣਜੀਤ ਸਿੰਘ ਮੰਡ ਦੇ ਭਰਾ ਤੇ ਪੰਜਾਬ ਪੁਲਿਸ ਵਿਚ ਮੋਗਾ ਤੋਂ ਐੱਸ. ਪੀ. ਸਨਦੀਪ ਸਿੰਘ ਮੰਡ ਤੇ ਇੰਜੀਨੀਅਰ ਸਿਮਰਜੀਤ ਸਿੰਘ ਮੰਡ ਨਿਊਜ਼ੀਲੈਂਡ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਮੰਡ (ਸੇਵਾ ਮੁਕਤ ਡਵੀਜ਼ਨਲ ਫੋਰੈਸਟ ਅਫ਼ਸਰ) ਦੀ ਅਚਾਨਕ ਮੌਤ ਹੋ ਗਈ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ, ਅਮਨਦੀਪ ਕੌਰ ਐੱਮ. ਐੱਲ. ਏ. ਮੋਗਾ, ਸਾਬਕਾ ਮੰਤਰੀ ਬਲਕਾਰ ਸਿੰਘ, ਪਵਨ ਕੁਮਾਰ ਟੀਨੂ, ਸਾਬਕਾ ਮੰਤਰੀ ਪਰਗਟ ਸਿੰਘ, ਡਾ: ਸੁਖਵਿੰਦਰ ਸਿੰਘ ਸੁੱਖੀ ਬੰਗਾ, ਨਰੇਸ਼ ਗਰਗ ਐਡੀਸ਼ਨਲ ਸੈਸ਼ਨ ਜੱਜ ਜਲੰਧਰ, ਐੱਸ. ਐੱਸ. ਪੀ. ਵਿਜੀਲੈਂਸ ਜਲੰਧਰ ਹਰਪ੍ਰੀਤ ਸਿੰਘ ਮੰਡੇਰ, ਸੁਖਵਿੰਦਰ ਸਿੰਘ ਰਿਟਾਇਰਡ ਏ. ਡੀ. ਸੀ., ਗੁਰਮੀਤ ਸਿੰਘ ਮਾਨ ਐੱਸ. ਡੀ. ਐਮ. ਤਰਨਤਾਰਨ, ਹਰਸ਼ ਸ਼ਰਮਾ ਆਈ. ਐੱਫ. ਐੱਸ., ਸਤਨਾਮ ਸਿੰਘ ਆਈ. ਐੱਫ. ਐਸ., ਕੇ. ਡੀ. ਕਲੇਰ ਰਿਟਾਇਰਡ ਡੀ. ਐੱਫ. ਓ., ਸ੍ਰੀ ਪੀ. ਡੀ. ਸ਼ਾਂਤ ਰਿਟਾਇਰਡ ਏ. ਈ. ਟੀ. ਸੀ., ਵਿਦਿਆਵਤੀ ਰਿਟਾਇਰਡ ਡੀ. ਪੀ. ਆਈ., ਰਾਜਵਿੰਦਰ ਕੌਰ ਥਿਹਾੜਾ, ਰਾਜੇਸ਼ ਢੰਡ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਜ਼ੀਰਾ, ਹਰਪਾਲ ਸਿੰਘ ਦਰਗਨ ਪ੍ਰਧਾਨ ਰੋਟਰੀ ਕਲੱਬ ਜ਼ੀਰਾ, ਗੁਰਪ੍ਰੀਤ ਸਿੰਘ ਡੀ. ਐੱਸ. ਪੀ. ਸਿਟੀ ਮੋਗਾ, ਜਤਿੰਦਰ ਸਿੰਘ ਟੱਕਰ ਸਾਬਕਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਫ਼ਤਿਹਗੜ੍ਹ ਪੰਜਤੂਰ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਪ੍ਰਕਾਸ਼ ਰਾਜਪੂਤ ਪ੍ਰਧਾਨ ਨਗਰ ਪੰਚਾਇਤ ਕੋਟ ਈਸੇ ਖਾਂ, ਸ੍ਰੀਰਾਮ ਕਿ੍ਸ਼ਨ, ਬਲਦੇਵ ਸਿੰਘ ਰਿਟਾਇਰਡ ਚੀਫ਼ ਇੰਜੀਨੀਅਰ ਭਾਖੜਾ ਡੈਮ, ਇੰਜੀਨੀਅਰ ਰਮੇਸ਼ ਕੁਮਾਰ ਰਿਟਾਇਰਡ ਚੀਫ਼ ਇੰਜੀਨੀਅਰ ਪਾਵਰ-ਕਾਮ, ਜਸਪਾਲ ਸਿੰਘ ਢਿੱਲੋਂ ਡੀ. ਐੱਸ. ਪੀ. ਜ਼ੀਰਾ, ਸੁਖਅੰਮਿ੍ਤ ਸਿੰਘ ਡੀ. ਐੱਸ. ਪੀ. (ਡੀ) ਮੋਗਾ, ਰਮਨਦੀਪ ਸਿੰਘ ਡੀ. ਐੱਸ. ਪੀ., ਜੋਗਿੰਦਰ ਪਾਲ ਸੁਪਰਡੈਂਟ ਡੀ. ਸੀ. ਦਫ਼ਤਰ ਮੋਗਾ, ਸਿਮਰਨਜੀਤ ਸਿੰਘ ਪੀ. ਸੀ. ਐੱਸ. ਫ਼ਿਰੋਜ਼ਪੁਰ, ਐੱਸ.ਪੀ ਸਿੰਘ ਤਹਿਸੀਲਦਾਰ, ਜੋਗਿੰਦਰ ਸਿੰਘ ਕੰਡਿਆਲ ਜ਼ੀਰਾ, ਰਾਮ ਲੁਭਾਇਆ ਕੋਟ ਈਸੇ ਖ਼ਾਂ, ਸਤਿੰਦਰਪਾਲ ਸਿੰਘ ਤਹਿਸੀਲਦਾਰ ਜ਼ੀਰਾ, ਡਾ: ਤਰਸੇਮ ਸਿੰਘ ਪਠਾਨਕੋਟ, ਡਾ: ਗੁਰਪਾਲ ਸਿੰਘ ਬਟਾਲਾ, ਡਾ: ਰਮਨ ਅਰੋੜਾ ਲੁਧਿਆਣਾ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਏ ਹਨ | ਉਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਮਿਤੀ 22 ਨਵੰਬਰ ਨੂੰ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਨਗਰ, ਜਲੰਧਰ ਵਿਖੇ ਦੁਪਹਿਰ 12:30 ਵਜੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਡਾ. ਅਮਨਦੀਪ ਕੌਰ ਅਰੋੜਾ ਨੇ 7.66 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸ਼ਹਿਰ ਦੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ
Ad Position 24