ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ, ਪਿ੍ੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਡ ਸਮਾਗਮ ਹਫ਼ਤੇ ਦਾ ਸ਼ੁੱਭ ਆਗਾਜ਼ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਰਵਿੰਦਰ ਗੋਇਲ ਚੇਅਰਮੈਨ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਰਵਿੰਦਰ ਗੋਇਲ ਅਤੇ ਤੀਰ-ਅੰਦਾਜ਼ੀ ਤੇ ਤਾਈਕਵਾਡੋ ਦੇ ਨੈਸ਼ਨਲ ਲੈਵਲ 'ਤੇ ਚੁਣੇ ਗਏ ਵਿਦਿਆਰਥੀ ਸਮਨਦੀਪ ਕੌਰ ਅਜਰਾ, ਜਪਨਾਜ ਕੰਬੋਜ, ਅਨੁਕਿ੍ਤੀ ਅਤੇ ਅਨਮੋਲਦੀਪ ਸਿੰਘ ਨੇ ਮਸ਼ਾਲ ਜਗਾਈ | ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਮਸ਼ਾਲ ਦੇ ਨਾਲ ਸਾਰੇ ਟਰੈਕ 'ਤੇ ਚੱਕਰ ਲਗਾ ਕੇ ਖੇਡ ਹਫ਼ਤੇ ਦਾ ਸ਼ੁੱਭ ਆਗਾਜ਼ ਕੀਤਾ | ਸਕੂਲ ਦੀ ਹੋਣਹਾਰ ਵਿਦਿਆਰਥਣ ਅਤੇ ਤੀਰ-ਅੰਦਾਜ਼ੀ ਦੀ ਖਿਡਾਰਨ ਸਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਖੇਡ ਹਫ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਸੱਚੀ ਖੇਡ ਭਾਵਨਾ ਨਾਲ ਖੇਡਣ ਲਈ ਸਹੁੰ ਚੁੱਕਣ ਦੀ ਰਸਮ ਅਦਾ ਕਰਵਾਈ | ਸਭ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਵਲੋਂ ਆਪਣੇ-ਆਪਣੇ ਹਾਊਸ ਵਿਚ ਮਾਰਚ ਪਾਸਟ ਕੀਤਾ ਗਿਆ | ਸਕੂਲ ਦੇ ਚਾਰ ਹਾਊਸ ਦੇ ਕੈਪਟਨ ਨੇ ਆਪਣੇ-ਆਪਣੇ ਹਾਊਸ ਦੀ ਅਗਵਾਈ ਕੀਤੀ | ਇਸ ਤੋਂ ਬਾਅਦ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਈਕ ਸ਼ੋਅ ਪੇਸ਼ ਕੀਤਾ | ਤੀਸਰੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਦੀ 100 ਮੀਟਰ ਰੇਸ, ਜੰਪਿੰਗ ਐਂਡ ਹੋਪਿੰਗ ਰੇਸ ਆਦਿ ਖੇਡਾਂ ਕਰਵਾਈਆਂ ਗਈਆਂ | ਇਸ ਮੌਕੇ ਚਾਰੋਂ ਹਾਊਸ ਦੇ ਲੜਕਿਆਂ ਵਿਚਕਾਰ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਵੀਨਸ ਹਾਊਸ ਜੇਤੂ ਰਿਹਾ | ਜੇਤੂ ਰਹੇ ਬੱਚਿਆਂ ਨੂੰ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ ਅਤੇ ਮੈਡਮ ਹਰਪ੍ਰੀਤ ਕੌਰ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ |