ਨੱਥੂਵਾਲਾ ਗਰਬੀ, 17 ਦਸੰਬਰ (ਨਵਦੀਪ ਸਿੰਘ)-ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਵੋਟਾਂ ਦੇ ਨਤੀਜਿਆਂ ਵਿਚ ਜ਼ੋਨ ਭਲੂਰ ਤੋਂ ਆਜ਼ਾਦ ਉਮੀਦਵਾਰ ਜਸਵੀਰ ਸਿੰਘ ਕੰਡਾ ਨੇ ਤਿੰਨੋ ਰਿਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਿੰਦੇ ਹੋਏ ਜਿੱਤ ਦਾ ਝੰਡਾ ਬੁਲੰਦ ਕੀਤਾ ਹੈ | ਪਿੰਡ ਭਲੂਰ ਵਿਚ ਕੁੱਲ ਚਾਰ ਬੂਥਾਂ 'ਤੇ ਬਲਾਕ ਸੰਮਤੀ ਦੀਆਂ ਵੋਟਾਂ ਪਈਆਂ ਸਨ | ਜਿੰਨਾ ਵਿਚੋਂ ਕੁੱਲ 2408 ਕੁੱਲ ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿਚੋਂ ਅਕਾਲੀ ਦਲ ਨੂੰ 379, ਕਾਂਗਰਸ ਨੂੰ 163, ਆਮ ਆਦਮੀ ਪਾਰਟੀ ਨੂੰ 471 ਅਤੇ ਆਜ਼ਾਦ ਉਮੀਦਵਾਰ ਜਸਵੀਰ ਸਿੰਘ ਕੰਡਾ 1291 ਵੋਟਾਂ ਪਈਆਂ ਤੇ 96 ਵੋਟਾਂ ਰੱਦ ਹੋਈਆ | ਨੋਟਾ ਨੂੰ ਇਕ ਵੋਟ ਮਿਲੀ ਹਨ | ਆਜ਼ਾਦ ਉਮੀਦਵਾਰ ਜਸਵੀਰ ਸਿੰਘ 820 ਵੋਟਾਂ ਦੀ ਵੱਡੀ ਲੀਡ ਨਾਲ ਜੇਤੂ ਰਹੇ ਹਨ | ਆਪਣੀ ਜਿੱਤ ਸਬੰਧੀ ਗੱਲਬਾਤ ਕਰਦੇ ਹੋਏ ਜਸਵੀਰ ਸਿੰਘ ਨੇ ਕਿਹਾ ਕਿ ਇਹ ਜਿੱਤ ਉਸ ਦੀ ਨਹੀਂ ਬਲ ਕਿ ਭਲੂਰ ਦੇ ਵੋਟਰਾਂ ਦੀ ਹੈ, ਉਸ ਦਾ ਰੱਬ ਤਾਂ ਉਸ ਦੇ ਵੋਟਰ ਹੀ ਹਨ ਜਿੰਨਾ ਨੇ ਉਸ 'ਤੇ ਇੰਨਾ ਭਰੋਸਾ ਕੀਤਾ ਹੈ | ਉਹ ਆਪਣੇ ਵੋਟਰਾਂ ਦਾ ਭਰੋਸਾ ਕਿਸੇ ਵੀ ਕੀਮਤ 'ਤੇ ਟੁੱਟਣ ਨਹੀਂ ਦੇਵੇਗਾ |