29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਮਲਕੀਅਤ ਸਿੰਘ ਸਿੱਧੂ (ਸਾਬਕਾ ਮੰਤਰੀ) ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਮੋਗਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 18-12-2025
ਮੋਗਾ, 17 ਦਸੰਬਰ (ਜਸਪਾਲ ਸਿੰਘ ਬੱਬੀ)-ਮਲਕੀਅਤ ਸਿੰਘ ਸਿੱਧੂ (ਸਾਬਕਾ ਮੰਤਰੀ) ਸਪੋਰਟਸ ਐਂਡ ਵੈੱਲਫੇਅਰ ਸੋਸਾਇਟੀ ਮੋਗਾ ਦੀ ਮੀਟਿੰਗ ਸੁਸਾਇਟੀ ਚੇਅਰਮੈਨ ਜਸਪਾਲ ਸਿੰਘ ਸਿੱਧੂ, ਪ੍ਰਧਾਨ ਪਰਮਜੀਤ ਸਿੰਘ ਸੰਧੂ, ਮੁੱਖ ਸਲਾਹਕਾਰ ਗੁਰਚਰਨ ਗਿੱਲ ਦੀ ਅਗਵਾਈ ਹੇਠ ਸਿੱਧੂ ਨਿਵਾਸ ਮੋਗਾ ਵਿਖੇ ਹੋਈ | ਜਿਸ ਵਿਚ ਉਨ੍ਹਾਂ ਦੱਸਿਆ ਕਿ ਸਾਬਕਾ ਮੰਤਰੀ ਮਲਕੀਅਤ ਸਿੰਘ ਸਿੱਧੂ ਦੀ ਯਾਦ 'ਚ 26ਵੀਂ ਚੈਂਪੀਅਨ ਹਾਕੀ ਟਰਾਫ਼ੀ ਟੂਰਨਾਮੈਂਟ ਮਿਤੀ 9, 10, 11 ਜਨਵਰੀ 2026 (ਤਿੰਨ ਰੋਜ਼ਾ) ਅੰਡਰ 19 ਸਾਲ ਲੜਕੇ ਹਾਕੀ ਟੂਰਨਾਮੈਂਟ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਹਾਕੀ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਦੇਸ਼ ਦੀਆਂ ਨਾਹਮਵਾਰ 8 ਟੀਮਾਂ ਅੰਡਰ 19 ਸਾਲ ਲੜਕੇ ਮੋਗਾ, ਸੰਗਰੂਰ, ਫ਼ਰੀਦਕੋਟ, ਫ਼ਿਰੋਜਪੁਰ, ਸ੍ਰੀ ਮੁਕਤਸਰ ਸਾਹਿਬ, ਪੂਹਲੀ, ਬਠਿੰਡਾ, ਲੁਧਿਆਣਾ ਤੇ 4 ਟੀਮਾਂ ਲੜਕੀਆਂ ਬਠਿੰਡਾ, ਸੰਗਰੂਰ, ਬਾਦਲ, ਤਰਨ ਤਾਰਨ ਭਾਗ ਲੈਣਗੀਆਂ | ਇਸ ਮੌਕੇ ਵਾਈਸ ਚੇਅਰਮੈਨ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ, ਬਰਗੇਡੀਅਰ ਜਗਤਾਰ ਸਿੰਘ ਰੰਧਾਵਾ, ਪਿ੍ੰਸੀਪਲ ਕੁਲਵੰਤ ਸਿੰਘ ਕਲਸੀ, ਦਵਿੰਦਰਪਾਲ ਸਿੰਘ ਰਿੰਪੀ, ਡਾ.ਹਰਤੇਜ ਸਿੰਘ ਬਰਾੜ, ਜਸਪਾਲ ਸਿੰਘ ਪੈੱ੍ਰਸ ਸਕੱਤਰ, ਰਮਨੀਕ ਸੋਨੂੰ ਸੂਦ, ਗੁਰਚਰਨ ਸਿੰਘ, ਅਵਤਾਰ ਸਿੰਘ ਹੇਅਰ, ਪਰਮਜੀਤ ਸਿੰਘ ਡਾਲਾ ਸਾਬਕਾ ਏ.ਈ.ਓ., ਹਰਪ੍ਰਤਾਪ ਸਿੰਘ ਸਿੱਧੂ, ਬਿਕਰਮਜੀਤ ਸਿੰਘ ਸਿੱਧੂ, ਬਰਿੰਦਰ ਸਿੰਘ ਬੰਬੀ ਖ਼ਜ਼ਾਨਚੀ, ਓਮ ਪ੍ਰਕਾਸ਼ ਸ਼ਰਮਾ, ਲੱਕੀ, ਭੂਪਿੰਦਰ ਸਿੰਘ ਬਰਾੜ, ਦਲਜੀਤ ਸਿੰਘ ਰਵੀ ਸਾਬਕਾ ਪ੍ਰਧਾਨ ਨੈਸਲੇ, ਕਮਲਪ੍ਰੀਤ ਸਿੰਘ ਘੋਲੀਆ, ਬਲਬੀਰ ਸਿੰਘ ਤੂਰ, ਮਨਿੰਦਰ ਸਿੰਘ ਬੇਦੀ, ਜਸਵੀਰ ਸਿੰਘ ਤੂਰ, ਬਲਜੀਤ ਸਿੰਘ ਸਿੱਧੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਨੇ 'ਪ੍ਰਤਿਭਾ ਖੋਜ ਸਹਿ ਵਿੱਦਿਅਕ ਮੁਕਾਬਲੇ' 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਹੇਮਕੁੰਟ ਸਕੂਲ ਦੇ ਐਨ.ਸੀ.ਸੀ. ਕੈਡਟ ਨੇ ਮਨਾਇਆ ਵਿਜੈ ਦਿਵਸ
Ad Position 24