29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਨਗਰ ਨਿਗਮ ਮੋਗਾ ਵਲੋਂ ਪੈਨਸ਼ਨਰਜ਼ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 18-12-2025
ਮੋਗਾ, 17 ਦਸੰਬਰ (ਜਸਪਾਲ ਸਿੰਘ ਬੱਬੀ)-ਟਾਊਨ ਹਾਲ ਕਲੱਬ ਮੋਗਾ ਵਿਖੇ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਨਗਰ ਨਿਗਮ ਮੋਗਾ ਵਲੋਂ ਨੈਸ਼ਨਲ ਪੈਨਸ਼ਨਰਜ਼ ਦਿਵਸ ਮਨਾਇਆ | ਜਿਸ 'ਚ ਵੱਖ-ਵੱਖ ਨਗਰ ਕੌਂਸਲਾਂ, ਨਗਰ ਨਿਗਮਾਂ ਅਤੇ ਨਗਰ ਨਿਗਮ ਮੋਗਾ ਤੋਂ ਸੇਵਾ ਮੁਕਤ ਕਰਮਚਾਰੀਆਂ ਤੋਂ ਇਲਾਵਾ ਮੌਜੂਦਾ ਨਗਰ ਨਿਗਮ ਦੇ ਕਰਮਚਾਰੀ ਸ਼ਾਮਲ ਸਨ | ਸਮਾਗਮ ਵਿਚ ਨਗਰ ਨਿਗਮ ਮੋਗਾ ਤੋਂ ਸੇਵਾ ਮੁਕਤ ਹੋਏ ਕਰਮਚਾਰੀ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਉਮਰ ਪਾਰ ਕਰ ਚੁੱਕੇ ਰਿਟਾਇਰਡ ਕਰਮਚਾਰੀ/ਅਧਿਕਾਰੀ ਜਸਵੰਤ ਰਾਏ ਥਾਪਰ, ਦਰਸ਼ਨ ਸਿੰਘ ਸੁਪਰਡੈਂਟ, ਦਰਸ਼ਨ ਸਿੰਘ ਫਿਟਰ, ਬੰਤ ਸਿੰਘ ਜੂਨੀਅਰ ਸਹਾਇਕ, ਸ਼ਾਂਤੀ ਦੇਵੀ ਸਫ਼ਾਈ ਸੇਵਕਾ, ਜੰਮੀ ਸਫ਼ਾਈ ਸੇਵਕਾ, ਮਨੋਹਰ ਲਾਲ ਲੀਡਿੰਗ ਫਾਇਰਮੈਨ, ਪੰਡਤ ਸ਼ਾਮ ਲਾਲ ਇੰਸਪੈਕਟਰ ਨੂੰ ਸਨਮਾਨਿਤ ਕੀਤਾ | ਜਨਰਲ ਸਕੱਤਰ ਰਜਿੰਦਰ ਕੁਮਾਰ ਨੰਦਾ ਨੇ ਪੈਨਸ਼ਨਰਜ਼ ਡੇਅ ਦੇ ਮਹੱਤਵ 'ਤੇ ਚਾਨਣ ਪਾਇਆ ਗਿਆ ਤੇ ਦੱਸਿਆ ਗਿਆ ਕਿ ਭਾਰਤ ਵਿਚ ਅੱਜ ਦਾ ਦਿਨ 17 ਦਸੰਬਰ 1982 ਨੂੰ ਮਾਣਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵਲੋਂ ਰਿਟਾਇਰਡ ਕਰਮਚਾਰੀਆਂ ਦੀ ਗਰਿਮਾ ਤੇ ਸਨਮਾਨ ਨੂੰ ਬਹਾਲ ਕੀਤਾ | ਸਮਾਗਮ 'ਚ ਨਗਰ ਨਿਗਮ ਮੋਗਾ ਦੇ ਕਾਰਜਕਾਰੀ ਮੇਅਰ ਪ੍ਰਵੀਨ ਸ਼ਰਮਾ ਅਤੇ ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਰਿਟਾਇਰਡ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਵਿੱਚ ਇੰਦਰਜੀਤ ਗਿੱਲ ਨੂੰ ਰਿਟਾਇਰਡ ਕਰਮਚਾਰੀਆਂ ਲਈ ਪੈਨਸ਼ਨ ਲਾਗੂ ਕਰਵਾਉਣ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ | ਸਮਾਗਮ ਵਿਚ ਭੋਲਾ ਸਿੰਘ, ਅਰਜਨ ਸਿੰਘ, ਜਸਪਾਲ ਸਿੰਘ, ਪਰਮਜੀਤ ਸਿੰਘ, ਸਤਪਾਲ ਅੰਜਾਨ, ਜਸਵੀਰ ਗਿੱਲ, ਹਰਕਿਸ਼ਨ ਬੋਹਤ, ਇੰਦਰਜੀਤ ਗਿੱਲ, ਦਰਸ਼ਨ ਸਿੰਘ, ਸਰਬਜੀਤ ਮਾਨ, ਗੁਰਮੇਲ ਸਿੰਘ, ਅਮਰ ਸਿੰਘ, ਮੱਸਾ ਸਿੰਘ, ਨਿਰਮਲ ਸਿੰਘ, ਅਮਰ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ, ਗੁਰਦੇਵ ਸਿੰਘ, ਮਦਨ ਲਾਲ ਬੋਹਤ, ਸਤਪਾਲ ਚਾਂਵਰੀਆ, ਸੁਰਜੀਤ ਸਿੰਘ, ਰਮੇਸ਼ ਗੁਪਤਾ, ਸੁਖਦੇਵ ਸਿੰਘ, ਪ੍ਰਕਾਸ਼ ਚੰਦ, ਪ੍ਰੇਮ ਭੂਸ਼ਨ ਗੁਪਤਾ, ਰਾਜੇਸ਼ ਨੰਦਾ, ਜਗਦੀਪ ਗੋਇਲ ਸੁਪਰਡੈਂਟ ਸਮੇਤ ਸੇਵਾ ਮੁਕਤ ਕਰਮਚਾਰੀਆਂ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਬੋਲਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਮੋਟਰਸਾਈਕਲ ਤੇ ਕਾਰ ਦੀ ਟੱਕਰ ਕਾਰਨ ਮਹਿਲਾ ਦੀ ਮੌਤ
Ad Position 24