29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ ਵਿਚ ਸਤਿਸੰਗ ਸਮਾਗਮ

Ad Position 21
No active advertisement
ਅਜੀਤ ਡੈਸਕ 18-12-2025
ਮੋਗਾ, 17 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ ਵਿਖੇ ਸਤਿਸੰਗ ਕਰਵਾਇਆ ਗਿਆ | ਇਸ ਮੌਕੇ ਸਾਧਵੀ ਏਕਤਾ ਭਾਰਤੀ ਨੇ ਕਿਹਾ ਕਿ ਇਸ ਸਮੇਂ ਹਰ ਵਿਅਕਤੀ ਚਿੰਤਾਵਾਂ ਨਾਲ ਜੂਝ ਰਿਹਾ ਹੈ ਜਿਸ ਦਾ ਕਾਰਨ ਇਹ ਹੈ ਕਿ ਉਹ ਰੱਬ ਦਾ ਚਿੰਤਨ ਨਹੀਂ ਕਰਦਾ | ਚਿੰਤਾ ਦਾ ਅਰਥ ਹੈ ਰੱਬ 'ਚ ਵਿਸ਼ਵਾਸ ਨਾ ਹੋਣਾ | ਉਹ ਪ੍ਰਭੂ ਜਿਸ ਦੇ ਰਾਹੀਂ ਸਿ੍ਸ਼ਟੀ ਦੇ ਸਾਰੇ ਕੰਮ ਹੁੰਦੇ ਹਨ | ਇਸ ਗੱਲ ਨੂੰ ਭੁਲਾ ਕੇ ਮਨੁੱਖ ਆਪਣੇ ਆਪ ਨੂੰ ਕਰਤਾ ਸਮਝਦਾ ਹੈ | ਉਸ ਨੂੰ ਲੱਗਦਾ ਹੈ ਕਿ ਉਸ ਤੋਂ ਬਿਨ੍ਹਾਂ ਸੰਸਾਰ ਦਾ ਕੰਮ ਪੂਰਾ ਨਹੀਂ ਹੋਵੇਗਾ | ਮਨੁੱਖ ਦਾ ਇਹੀ ਖ਼ਿਆਲ ਉਸ ਨੂੰ ਚਿੰਤਤ ਕਰਦਾ ਹੈ | ਰੁੱਖ ਉਦੋਂ ਤੱਕ ਹਰਾ ਰਹਿ ਸਕਦਾ ਹੈ ਜਦੋਂ ਤੱਕ ਉਹ ਆਪਣੀ ਜੜ੍ਹ ਨਾਲ ਜੁੜਿਆ ਰਹਿੰਦਾ ਹੈ, ਜਦੋਂ ਰੁੱਖ ਜੜ੍ਹ ਤੋਂ ਵੱਖ ਹੁੰਦਾ ਹੈ ਤਾਂ ਰੁੱਖ ਸੁੱਕ ਜਾਂਦਾ ਹੈ | ਇਸੇ ਤਰ੍ਹਾਂ ਮਨੁੱਖ ਦਾ ਮੂਲ ਪ੍ਰਮਾਤਮਾ ਹੈ, ਉਹ ਆਪਣੇ ਮੂਲ ਤੋਂ ਵਿਛੜਣ ਕਾਰਨ ਦੁਖੀ ਤੇ ਪ੍ਰੇਸ਼ਾਨ ਹੈ | ਆਪਣੇ ਮੂਲ ਪ੍ਰਮਾਤਮਾ ਨਾਲ ਜੁੜ ਕੇ ਹੀ ਉਹ ਚਿੰਤਾਵਾਂ ਤੋਂ ਮੁਕਤ ਹੋ ਸਕਦਾ ਹੈ | ਅੰਤ 'ਚ ਗੁਰੂ ਭਾਈ ਰਣਜੀਤ ਨੇ ਭਜਨਾਂ ਦਾ ਗਾਇਣ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗਲੋਬਲ ਫਲਾਇਰਜ਼ ਆਈਲਟਸ ਐਂਡ ਇਮੀਗ੍ਰੇਸ਼ਨ ਨੇ ਲਗਵਾਇਆ ਯੂ.ਕੇ. ਦਾ ਇਕ ਹੋਰ ਸਟੱਡੀ ਵੀਜ਼ਾ ਅਗਲੀ ਖ਼ਬਰ ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਬੋਲਣ ਦੇ ਮੁਕਾਬਲੇ ਕਰਵਾਏ
Ad Position 24