ਬੱਧਨੀ ਕਲਾਂ, 20 ਦਸੰਬਰ (ਸੰਜੀਵ ਕੋਛੜ)-ਧੰਨ ਧੰਨ ਸੰਤ ਬਾਬਾ ਸਰਦਾਰਾ ਸਿੰਘ ਧੰਨ-ਧੰਨ ਸੰਤ ਬਾਬਾ ਬਲਵੀਰ ਸਿੰਘ ਰਣੀਏ ਵਾਲੇ ਮਹਾਂਪੁਰਖਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਜੂਨੀਅਰ ਹਾਕੀ ਟੂਰਨਾਮੈਂਟ ਪਿੰਡ ਰਣੀਆਂ ਵਿਖੇ ਕਰਵਾਇਆ ਗਿਆ | ਸਤਿਕਾਰਯੋਗ ਮਹਾਂਪੁਰਖਾਂ ਦੀ ਯਾਦ ਵਿਚ ਹਾਕੀ ਟੂਰਨਾਮੈਂਟ ਪੂਰੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ | ਹਾਕੀ ਟੂਰਨਾਮੈਂਟ ਦੀ ਸ਼ੁਰੂਆਤ ਬੀਬੀ ਹਰਜੰਤ ਕੌਰ ਨੇ ਕਰਵਾਈ ਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ | ਫੁੱਟਬਾਲ ਸਮੇਤ ਹੋਰ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਉੱਘੇ ਗਾਇਕ ਤੇ ਅਦਾਕਾਰ ਗਗਨ ਕੋਕਰੀ ਨੇ ਵੀ ਟੂਰਨਾਮੈਂਟ ਵਿਚ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ | ਇਸ ਮੌਕੇ ਅਜੀਤਪਾਲ ਸਿੰਘ ਰਣੀਆਂ ਸਾਬਕਾ ਸਰਪੰਚ, ਜਗਦੀਸ਼ ਸਿੰਘ ਦੀਸ਼ਾ ਸੇਵਾਦਾਰ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ, ਸੰਨ੍ਹੀ ਗਿੱਲ, ਗੁਰਮੇਲ ਸਿੰਘ ਗੇਲਾ, ਮਿੰਦਾ ਆਸਟ੍ਰੇਲੀਆ, ਸ਼ਿੰਦਰ, ਜਿੰਮੀ, ਕਾਕਾ, ਭੁੱਲਰ, ਮੋਨੂੰ, ਪ੍ਰਭੂ, ਜਸਕਰਨ, ਵਿਸ਼ਾਲ, ਬੱਬੂ ਆਦਿ ਖੇਡ ਪ੍ਰੇਮੀ ਤੇ ਪਤਵੰਤੇ ਸੱਜਣ ਹਾਜ਼ਰ ਸਨ | ਇਹ ਜਾਣਕਾਰੀ ਮਾਸਟਰ ਬਲਜੀਤ ਸਿੰਘ ਢਿੱਲੋਂ ਵਲੋਂ ਸਾਂਝੀ ਕੀਤੀ ਗਈ |