29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੇਵਾ ਭਾਰਤੀ ਇਕਾਈ ਮੋਗਾ ਵਲੋਂ ਅੱਖਾਂ ਅਤੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 23-12-2025
ਮੋਗਾ, 22 ਦਸੰਬਰ (ਜਸਪਾਲ ਸਿੰਘ ਬੱਬੀ)-ਸੇਵਾ ਭਾਰਤੀ ਇਕਾਈ ਮੋਗਾ ਵਲੋਂ ਸੁਸ਼ੀਲ ਕੁਮਾਰ ਸਿੰਗਲਾ ਦੀ ਯਾਦ ਵਿਚ ਅੱਖਾਂ ਅਤੇ ਦੰਦਾਂ ਦੇ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਪ੍ਰਦੀਪ ਗੋਇਲ, ਡਾ. ਪੀ.ਐਨ. ਮਹਾਜਨ ਅਤੇ ਰਾਜ ਰਾਣੀ ਨੇ ਸ਼ਹੀਦੀ ਪਾਰਕ ਮੋਗਾ ਵਿਖੇ ਕੀਤਾ | ਕੈਂਪ ਦੌਰਾਨ ਕਰੀਬ 310 ਅੱਖਾਂ ਦੇ ਮਰੀਜ਼ਾਂ ਦੀ ਜਾਂਚ ਡਾ. ਰਾਜੀਵ ਗੁਪਤਾ, ਡਾ. ਰੋਹਿਤ ਅਤੇ ਆਕਾਂਕਸ਼ਾ ਗੁਪਤਾ ਨੇ ਕੀਤੀ, 260 ਦੰਦਾਂ ਦੇ ਮਰੀਜ਼ਾਂ ਦੀ ਜਾਂਚ ਡਾ. ਨਿਤਿਨ ਗੁਪਤਾ ਨੇ ਕੀਤੀ | ਇਸ ਮੌਕੇ ਸੇਵਾ ਭਾਰਤੀ ਮੋਗਾ ਇਕਾਈ ਦੇ ਪ੍ਰਧਾਨ ਨਵੀਨ ਪੁਰੀ, ਕੁਲਵੰਤ ਰਾਜਪੂਤ, ਡਾ. ਸੁਨੀਲ ਬਾਂਸਲ ਨੇ ਸੇਵਾ ਭਾਰਤੀ ਮੋਗਾ ਇਕਾਈ ਸਮਾਜ ਸੇਵੀ ਕਾਰਜਾਂ ਬਾਰੇ ਦੱਸਿਆ | ਉਨ੍ਹਾਂ ਦੱਸਿਆ ਕਿ ਕੈਂਪ ਵਿਚ 40 ਮਰੀਜ਼ਾਂ ਨੂੰ ਇਲਾਜ ਲਈ ਚੁਣਿਆ ਗਿਆ ਹੈ, ਜਿਨ੍ਹਾਂ ਦੀਆਂ ਅੱਖਾਂ ਦੀਆਂ ਆਪੇ੍ਰਸ਼ਨਾਂ ਸੇਵਾ ਭਾਰਤੀ ਮੋਗਾ ਵਲੋਂ ਕਰਵਾਈਆਂ ਜਾਣਗੀਆਂ | ਇਸ ਮੌਕੇ ਮੁਕੇਸ਼ ਕੋਚਰ, ਡਾ. ਕੇ.ਕੇ. ਬਾਂਸਲ, ਪ੍ਰਵੀਨ ਗੁਪਤਾ, ਰੋਹਿਤ ਗੋਇਲ, ਅਸ਼ੋਕ ਗੋਇਲ, ਦਿਨੇਸ਼ ਕਟਾਰੀਆ, ਅਨਿਸ਼ ਬਾਂਸਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਇਕਾਈ ਮੋਗਾ ਵਲੋਂ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਅਗਲੀ ਖ਼ਬਰ ਨਿਊਜ਼ੀਲੈਂਡ ਵਿਖੇ ਇਕ ਫ਼ਿਰਕੇ ਦੇ ਲੋਕਾਂ ਵਲੋਂ ਨਗਰ ਕੀਰਤਨ ਵਿਚ ਹੁੱਲੜਬਾਜ਼ੀ ਕਰਨਾ ਭਾਈਚਾਰਕ ਸਾਂਝ ਨੂੰ ਤੋੜਨ ਦੇ ਬਰ...
Ad Position 24