ਨਿਹਾਲ ਸਿੰਘ ਵਾਲਾ, 26 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਸੂਬਾ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਤੇ ਅਗਰਵਾਲ ਸਭਾ ਨਿਹਾਲ ਸਿੰਘ ਵਾਲਾ ਦੇ ਆਗੂ ਇੰਦਰਜੀਤ ਗਰਗ ਜੌਲੀ ਦੀ ਅਗਵਾਈ ਹੇਠ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ | ਲੰਗਰ ਦੀ ਸ਼ੁਰੂਆਤ ਅਰਦਾਸ ਬੇਨਤੀ ਉਪਰੰਤ ਕੀਤੀ ਗਈ | ਇਸ ਮੌਕੇ ਸੂਬਾ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਤੇ ਇੰਦਰਜੀਤ ਗਰਗ ਜੌਲੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼, ਕੌਮ ਤੇ ਮਨੁੱਖਤਾ ਦੀ ਭਲਾਈ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰਕੇ ਦੁਨੀਆਂ ਅੰਦਰ ਵੱਖਰੀ ਮਿਸਾਲ ਪੈਦਾ ਕੀਤੀ ਹੈ, ਜਿਸ ਦੀ ਬਦੌਲਤ ਅੱਜ ਸਮੁੱਚਾ ਦੇਸ਼ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਦਾ ਹਮੇਸ਼ਾ ਰਿਣੀ ਰਹੇਗਾ | ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਵਿਜੈ ਕੁਮਾਰ ਜੋਸ਼ੀ ਰੌਂਤੇ ਵਾਲੇ, ਕਮਲ ਮੰਗਲਾ, ਸਾਧੂ ਰਾਮ ਗਰਗ, ਅਤਿੰਦਰਪਾਲ ਸਿੰਘ ਦੀਨਾ, ਮੱਖਣ ਲਾਲ ਪੰਚ, ਪ੍ਰਦੀਪ ਗਰਗ, ਸਤੀਸ਼ ਕੁਮਾਰ ਗੁਪਤਾ, ਮਨੋਹਰ ਲਾਲ, ਪ੍ਰਧਾਨ ਗੁਰਮੇਲ ਸਿੰਘ ਤਖ਼ਤੂਪੁਰਾ ਵਾਲੇ, ਰਾਮ ਲਾਲ ਕਾਂਗੜ, ਪਿਊਸ ਗਰਗ, ਦੀਪਾ ਓ.ਪੀ. ਵਾਲੇ, ਐਡਵੋਕੇਟ ਗੌਤਮ ਗੋਇਲ, ਅਨੂਪ ਜੈਨ, ਟਿੱਲੀ ਪੱਤੋ, ਰਾਕੇਸ਼ ਕੁਮਾਰ ਗਰਗ, ਪੁਨੀਤ ਗੋਇਲ ਆਦਿ ਹਾਜ਼ਰ ਸਨ |